ਰਿਫਾਇਨਰੀ ਹਾਦਸਾ: ਗੁੱਸੇ ’ਚ ਆਏ ਮਜ਼ਦੂਰਾਂ ਨੇ ਸਾੜੀਆਂ ਗੱਡੀਆਂ
ਬਠਿੰਡਾ: ਜਿਲ੍ਹੇ ਦੇ ਰਾਮਾ ਸਥਿਤ ਪਿੰਡ ਫੁੱਲੋਖਾਰੀ ਚ ਰਿਫਾਇਨਰੀ ਅੰਦਰ ਐਨਸੀਸੀ ਕੰਪਨੀ ਦੇ ਅਧੀਨ ਕੰਮ ਕਰ ਦੇ ਮਜ਼ਦੂਰ ਦੀ ਉੱਚਾਈ ਤੋਂ ਡਿੱਗਣ ਕਾਰਨ ਮੌਤ ਹੋ ਗਈ ਜਦਕਿ ਉਸਦਾ ਸਾਥੀ ਜਸਕਰਣ ਸਿੰਘ ਗੰਭੀਰ ਜ਼ਖਮੀ ਹੋ ਗਿਆ। ਘਟਨਾ ਤੋਂ ਬਾਅਦ ਗੁੱਸੇ ਚ ਆਏ ਮਜ਼ਦੂਰਾਂ ਨੇ ਪਹਿਲਾਂ ਰਿਫਾਇਨਰੀ ਦੀ ਚਾਰ ਗੱਡੀਆਂ ਨੂੰ ਅੱਗ ਲਗਾ ਦਿੱਤੀ। ਘਟਨਾ ਤੋਂ ਬਾਅਦ ਮੌਕੇ ਤੇ ਪਹੁੰਚੀ ਪੁਲਿਸ ਫੋਰਸ ਦੀਆਂ ਦੋ ਗੱਡੀਆਂ ਨੂੰ ਵੀ ਮਜ਼ਦੂਰਾਂ ਨੇ ਅੱਗ ਦੇ ਹਵਾਲੇ ਕਰ ਦਿੱਤੀ। ਫਿਲਹਾਲ ਮੌਕੇ ਤੇ ਪਹੁੰਚੀ ਪੁਲਿਸ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
Last Updated : Nov 3, 2021, 6:03 PM IST