ਫ਼ਰੀਦਕੋਟ: ਕਿਸਾਨਾਂ ਦੇ ਹੱਕ 'ਚ ਔਰਤਾਂ ਤੇ ਬੱਚਿਆਂ ਨੇ ਕੱਢਿਆ ਮਸ਼ਾਲ ਮਾਰਚ - ਖੇਤੀ ਕਾਨੂੰਨਾਂ
ਫ਼ਰੀਦਕੋਟ: ਕਿਸਾਨਾਂ ਦੇ ਹੱਕ ਵਿੱਚ ਸ਼ਹਿਰਵਾਸ਼ੀਆਂ ਨੇ ਮਸ਼ਾਲ ਮਾਰਚ ਕੱਢਿਆ ਤੇ ਸਰਕਾਰ ਨੂੰ ਕਾਲੇ ਖੇਤੀ ਕਾਨੂੰਨਾਂ ਨੂੰ ਵਾਪਿਸ ਲੈਣ ਦੀ ਮੰਗ ਕੀਤੀ। ਇਸ ਮਾਰਚ ਵਿੱਚ ਫਰੀਦਕੋਟ ਦੀਆਂ ਔਰਤਾਂ ਅਤੇ ਬੱਚਿਆਂ ਨੇ ਖ਼ਾਸ ਤੋਰ 'ਤੇ ਵੱਧ ਚੜ ਕੇ ਹਿਸਾ ਲਿਆ ਅਤੇ ਸਰਕਾਰ ਨੂੰ ਸਿਕੰਦਰ ਦਾ ਦੌਰ ਚੇਤੇ ਕਰਾਉਂਦੇ ਹੋਏ ਕਿਹਾ ਕਿ ਅਸੀਂ ਉਸ ਕੋਮ ਦੇ ਲੋਕ ਹਾਂ ਜੋ ਹਾਰਨ ਦੇ ਬਾਅਦ ਵੀ ਆਪਣੀ ਹਾਰ ਨਹੀਂ ਮਾਨਦੇ ਤੇ ਲੋਕ ਵਿਰੋਧੀ ਨੀਤੀ ਦਾ ਵਿਰੋਧ ਕਰਦੇ ਹਾਂ।