ਕਰਫਿਊ ਦੌਰਾਨ ਵੀ ਲੁਟੇਰਿਆਂ ਨੂੰ ਜਲੰਧਰ ਪੁਲਿਸ ਦਾ ਨਹੀਂ ਕੋਈ ਖੌਫ਼ - ਪੰਜਾਬ ਸਰਕਾਰ
ਜਲੰਧਰ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵਧਦੇ ਮਾਮਲਿਆਂ ਨੂੰ ਦੇਖ ਕੇ 8 ਵਜੇ ਤੋਂ ਸਵੇਰੇ 5 ਵਜੇ ਤਕ ਕਰਫਿਊ ਦਾ ਐਲਾਨ ਕੀਤਾ ਗਿਆ ਹੈ, ਪਰ ਇਸ ਦੇ ਦੌਰਾਨ ਵੀ ਲੋਕ ਘਰਾਂ ਤੋਂ ਬਾਹਰ ਨਿਕਲ ਰਹੇ ਨੇ ਤੇ ਲੁੱਟਾਂ ਦਾ ਸ਼ਿਕਾਰ ਹੋ ਰਹੇ ਹਨ। ਤਾਜ਼ਾ ਮਾਮਲਾ ਜਲੰਧਰ ਦਾ ਜਿੱਥੇ ਕਰਫਿਊ ਦੌਰਾਨ ਆਪਣੇ ਭਾਰ ਦੇ ਘਰੋਂ ਘਰ ਜਾ ਰਹੀ ਔਰਤ ਦਾ ਲੁਟੇਰੇ ਪਰਸ ਖੋਹ ਫਰਾਰ ਹੋ ਗਏ। ਪੀੜਤ ਔਰਤ ਨੇ ਦੱਸਿਆ ਕਿ ਉਹ ਦੁਪਹਿਰੇ ਆਪਣੀ ਭੈਣ ਦੇ ਘਰ ਗੁਰੂ ਤੇਗ ਬਹਾਦਰ ਨਗਰ ਵਿੱਚ ਆਈ ਹੋਈ ਸੀ ਅਤੇ ਉਹ ਸ਼ਾਮ ਨੂੰ ਜਦੋਂ ਘਰ ਜਾਣ ਲੱਗੀ ਤਾਂ ਰਸਤੇ ’ਚ 2 ਨੌਜਵਾਨ ਉਸ ਦਾ ਬੈਗ ਖੋਹ ਫਰਾਰ ਹੋ ਗਏ। ਉਧਰ ਪੁਲਿਸ ਨੇ ਕਿਹਾ ਕਿ ਸੀਸੀਟੀਵੀ ਫੁਟੇਜ਼ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਮੁਲਜ਼ਮਾਂ ਨੂੰ ਜਲਦ ਹੀ ਕਾਬੂ ਕਰ ਲਿਆ ਜਾਵੇਗਾ।