ਹਸਪਤਾਲ ’ਚ ਦਾਖਿਲ ਹੋਇਆ ਜੰਗਲੀ ਸਾਂਬਰ, ਮਚਿਆ ਹੜਕੰਪ - jalandhar news
ਜਲੰਧਰ: ਜ਼ਿਲ੍ਹੇ ਦੇ ਏਐਸਆਈ ਹਸਪਤਾਲ (asi hospital in jalandhar) ਚ ਉਸ ਸਮੇਂ ਹੜਕੰਪ ਮਚ ਗਿਆ ਜਦੋ ਇੱਕ ਜੰਗਲੀ ਸਾਂਬਰ (Wild sambar) ਹਸਪਤਾਲ ਚ ਦਾਖਿਲ ਹੋ ਗਿਆ। ਹਸਪਤਾਲ ਦੇ ਸਕਿਓਰਿਟੀ ਗਾਰਡ (security guard) ਨੇ ਦੱਸਿਆ ਹੈ ਕਿ ਉਹ ਜਦੋਂ ਸਵੇਰੇ ਡਿਊਟੀ ’ਤੇ ਆਇਆ ਤਾਂ ਉਸ ਨੂੰ ਇਹ ਪਤਾ ਲੱਗਾ ਕਿ ਇੱਥੇ ਇੱਕ ਜੰਗਲੀ ਸਾਂਬਰ ਆਇਆ ਹੋਇਆ ਹੈ ਜਿਸਦੀ ਜਾਣਕਾਰੀ ਉਸਨੇ ਉੱਚ ਅਧਿਕਾਰੀਆਂ ਅਤੇ ਜੰਗਲਾਤ ਵਿਭਾਗ ਦੇ ਕਰਮਚਾਰੀਆਂ ਨੂੰ ਦਿੱਤੀ। ਮੌਕੇ ’ਤੇ ਪਹੁੰਚੇ ਜੰਗਲਾਤ ਵਿਭਾਗ (Department of Forest) ਦੇ ਕਰਮਚਾਰੀਆਂ ਨੇ ਦੋ-ਤਿੰਨ ਘੰਟੇ ਦੀ ਕੜੀ ਮੁਸ਼ੱਕਤ ਤੋਂ ਬਾਅਦ ਸਾਂਬਰ ਨੂੰ ਕਾਬੂ ਕਰ ਲਿਆ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਸਾਂਬਰ ਨੂੰ ਕੋਈ ਗੰਭੀਰ ਸੱਟ ਨਹੀਂ ਲੱਗੀ ਉਹ ਬਿਲਕੁਲ ਠੀਕ ਹੈ।