ਜਲੰਧਰ ਦੇ ਆਬਾਦੀ ਵਾਲੇ ਇਲਾਕੇ 'ਚ ਆਇਆ ਜੰਗਲੀ ਜਾਨਵਾਰ - ਜੰਗਲਾਤ ਅਧਿਕਾਰੀ
ਜਲੰਧਰ: ਸਰਦੀ ਦੇ ਮੌਸਮ ਆਉਂਦੇ ਹੀ ਜੰਗਲੀ ਜਾਨਵਰਾਂ ਦਾ ਸ਼ਹਿਰ ਵਿੱਚ ਆਉਣਾ ਆਮ ਗੱਲ ਹੋ ਗਈ ਹੈ ਜਿਸ ਤਹਿਤ ਜਲੰਧਰ ਸ਼ਹਿਰ 'ਚ ਲਗਾਤਾਰ ਸਾਂਬਰ ਅਤੇ ਬਾਰਾਸਿੰਗਾ ਆ ਰਹੇ ਹਨ। ਅਜਿਹਾ ਮਾਮਲਾ ਮਾਨ ਨਗਰ ਵਿੱਚ ਵੇਖਣ ਨੂੰ ਮਿਲਿਆ। ਮੌਕੇ 'ਤੇ ਪੁੱਜੇ ਜੰਗਲਾਤ ਅਧਿਕਾਰੀ ਪ੍ਰਦੀਪ ਕੁਮਾਰ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ, ਮਾਨ ਨਗਰ ਵਿਚ ਇਕ ਸਾਂਬਰ ਆਇਆ ਹੋਇਆ ਹੈ ਅਤੇ ਉਹ ਆਪਣੀ ਟੀਮ ਦੇ ਨਾਲ ਉਸ ਨੂੰ ਫੜਨ ਲਈ ਪਹੁੰਚੇ। ਪਰ ਕਾਫੀ ਮੁਸ਼ੱਕਤ ਤੋਂ ਬਾਅਦ ਸਾਂਬਰ ਭੱਜਦਾ ਹੋਇਆ ਜੀਟੀਬੀ ਨਗਰ ਜਾ ਪਹੁੰਚਿਆ ਅਤੇ ਉੱਥੇ ਜਾ ਕੇ ਜੰਗਲਾਤ ਅਧਿਕਾਰੀਆਂ ਨੇ ਉਸ ਤੇ ਕਾਬੂ ਪਾਇਆ ਅਤੇ ਉਸ ਨੂੰ ਬੰਨ੍ਹ ਲਿਆ। ਪਰ ਕਾਫੀ ਦੇਰ ਬੰਨ੍ਹੇ ਰਹਿਣ ਕਾਰਨ ਸਾਂਬਰ ਦੀ ਮੌਤ ਹੋ ਗਈ। ਅਧਿਕਾਰੀ ਦਾ ਕਹਿਣਾ ਹੈ ਕਿ ਇਸ ਦਾ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਇਸ ਨੂੰ ਦਫ਼ਨਾ ਦਿੱਤਾ ਜਾਵੇਗਾ।