ਵਿਧਾਨ ਸਭਾ ਚੋਣਾਂ ਦੇ ਨੇੜੇ ਹੀ ਬੇਅਦਬੀਆਂ ਅਤੇ ਬਲਾਸਟ ਕਿਉਂ?: ਪ੍ਰਤਾਪ ਸਿੰਘ ਬਾਜਵਾ - Partap Singh Bajwa
ਅੰਮ੍ਰਿਤਸਰ: ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ( Partap Singh Bajwa) ਅੱਜ ਸ਼ੁੱਕਰਵਾਰ ਨੂੰ ਅੰਮ੍ਰਿਤਸਰ ਏਅਰਪੋਰਟ 'ਤੇ ਪਹੁੰਚੇ। ਪਿਛਲੇ ਦਿਨੀਂ ਹੋਏ ਲੁਧਿਆਣਾ ਬਲਾਸਟ 'ਤੇ ਬਾਜਵਾ ਨੇ ਦੁੱਖ ਪ੍ਰਗਟ ਕੀਤਾ। ਬਾਜਵਾ ਨੇ ਕਿਹਾ ਕਿ ਇਸ ਦੀ ਬਾਰੀਕੀ ਨਾਲ ਜਾਂਚ ਹੋਣੀ ਚਾਹੀਦੀ ਹੈ। ਬਾਜਵਾ ਨੇ ਸਵਾਲ ਚੁੱਕਿਆ ਕਿਹਾ ਕਿ ਆਖ਼ਿਰ ਵਿਧਾਨ ਸਭਾ ਚੋਣਾਂ ਨੇੜੇ ਆਉਣ 'ਤੇ ਹੀ ਸਭ ਬੇਅਦਬੀਆਂ ਅਤੇ ਬਲਾਸਟ ਕਿਉਂ ਹੋ ਰਹੇ ਹਨ? ਬਾਜਵਾ ਨੇ ਕਿਹਾ ਕਿ ਪੰਜਾਬ ਨੂੰ ਸਹਿਮ ਦੇ ਮਾਹੌਲ 'ਚ ਧੱਕਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜੋ ਕਿ ਕਦੇ ਵੀ ਮੰਨਜ਼ੂਰ ਨਹੀਂ ਹੋਵੇਗਾ। ਮਜੀਠੀਆ 'ਤੇ ਹੋਈ ਕਾਰਵਾਈ 'ਤੇ ਬਾਜਵਾ ਨੇ ਕਿਹਾ ਕਿ ਕਾਨੂੰਨ ਆਪਣਾ ਕੰਮ ਕਰ ਰਿਹਾ ਹੈ। ਇਸ 'ਚ ਕੁੱਝ ਵੀ ਸਿਆਸੀ ਨਹੀਂ ਹੈ।