ਜ਼ੀਰਕਪੁਰ 'ਚ ਕਿਸਾਨਾਂ ਨੇ ਕਣਕ ਦੀ ਰਹਿੰਦ-ਖੂਹੰਦ ਨੂੰ ਲਾਈ ਅੱਗ - wheat procurement
ਜ਼ੀਰਕਪੁਰ: ਸ਼ਹਿਰ ਵਿੱਚ ਕਿਸਾਨਾਂ ਨੇ ਕਣਕ ਕੱਟਣ ਤੋਂ ਬਾਅਦ ਖੇਤਾਂ ਵਿੱਚ ਬਚੀ ਹੋਈ ਤੂੜੀ ਨੂੰ ਅੱਗ ਲਾ ਦਿੱਤੀ ਹੈ। ਕੋਰੋਨਾ ਵਾਇਰਸ ਕਰਕੇ ਪੂਰਾ ਸਰਕਾਰੀ ਅਮਲਾ ਵਾਇਰਸ ਦੀ ਰੋਕਥਾਮ ਵਿੱਚ ਲੱਗਿਆ ਹੋਇਆ ਹੈ ਜਿਸ ਕਰਕੇ ਇਸ ਵੱਲ ਕਿਸੇ ਵੀ ਸਰਕਾਰੀ ਤੰਤਰ ਦਾ ਕੋਈ ਧਿਆਨ ਨਹੀਂ ਹੈ। ਉੱਥੇ ਹੀ ਕਿਸਾਨਾਂ ਨੇ ਸਰਕਾਰੀ ਅਮਲੇ ਦੇ ਬੇ-ਧਿਆਨੇ ਹੋਣ ਕਰਕੇ ਬਚੀ ਹੋਣ ਕਣਕ ਨੂੰ ਅੱਗ ਲਾ ਦਿੱਤੀ। ਦੱਸ ਦਈਏ, ਕੋਰੋਨਾ ਵਾਇਰਸ ਦੇ ਚੱਲਦਿਆਂ ਦੇਸ਼ ਨੂੰ ਲੌਕਡਾਊਨ ਕੀਤਾ ਹੋਇਆ ਹੈ ਜਿਸ ਕਰਕੇ ਹਵਾ ਪ੍ਰਦੂਸ਼ਣ ਕਾਫ਼ੀ ਸਾਫ਼ ਹੋ ਗਿਆ ਹੈ ਜੇਕਰ ਕਿਸਾਨ ਇਦਾਂ ਹੀ ਕਰਦੇ ਰਹੇ ਤਾਂ ਪ੍ਰਦੂਸ਼ਣ ਦੀ ਸਥਿਤੀ ਮੁੜ ਖ਼ਰਾਬ ਹੋ ਸਕਦੀ ਹੈ।