ਖਰੜ ਮੰਡੀ ’ਚ ਸਰਕਾਰੀ ਖਰੀਦ ਦੇ ਪਹਿਲੇ ਦਿਨ ਨਹੀਂ ਹੋਈ ਕਣਕ ਦੀ ਖ਼ਰੀਦ - ਪਹਿਲੇ ਦਿਨ
ਮੋਹਾਲੀ: ਆੜ੍ਹਤੀਆ ਦੀ ਹੜਤਾਲ ਕਾਰਨ ਖਰੜ ਮੰਡੀ ਵਿੱਚ ਪਹਿਲੇ ਦਿਨ ਕਣਕ ਦੀ ਖ਼ਰੀਦ ਨਹੀਂ ਹੋ ਸਕੀ। ਹਾਲਾਂਕਿ ਕਈ ਕਿਸਾਨ ਮੰਡੀ ’ਚ ਕਣਕ ਲੈ ਕੇ ਪੁੱਜੇ ਪਰ ਉਹ ਆੜ੍ਹਤੀਆ ਅਤੇ ਗਾਹਕਾਂ ਦਾ ਇੰਤਜ਼ਾਰ ਕਰਦੇ ਹੋਈ ਨਜ਼ਰ ਆਏ। ਇਸੇ ਤਰ੍ਹਾਂ ਮੰਡੀ ’ਚ ਮਜ਼ਦੂਰ ਵੀ ਵਿਹਲੇ ਬੈਠੇ ਨਜ਼ਰ ਆਏ। ਕਿਸਾਨਾਂ ਨੇ ਕਿਹਾ ਕਿ ਅਸੀਂ ਸਵੇਰ ਦੇ 5 ਵਜੇ ਦੇ ਆਏ ਹੋਏ ਹਾਂ ਪਰ ਖਰੀਦਦਾਰ ਕੋਈ ਨਹੀਂ ਦਿਖ ਰਿਹਾ। ਉਹਨਾਂ ਨੇ ਕਿਹਾ ਕਿ ਸਾਡੀ ਦਾ ਟਰਾਲੀ ਵੀ ਖਾਲੀ ਨਹੀਂ ਕੀਤੀ ਗਈ। ਉਥੇ ਹੀ ਮਜ਼ਦੂਰਾਂ ਨੇ ਕਿਹਾ ਕਿ ਅਜੇ ਸਾਨੂੰ ਕੰਮ ਨਹੀਂ ਮਿਲ ਰਿਹਾ ਕਿਉਂਕਿ ਆੜ੍ਹਤੀਆ ਨੇ ਫਸਲ ਦੀ ਖਰੀਦ ਸ਼ੁਰੂ ਨਹੀਂ ਕੀਤੀ।