ਸਿਟੀ ਬਿਊਟੀਫੁਲ ’ਚ ਵੀ ਕਣਕ ਦੀ ਖਰੀਦ ਹੋਈ ਸ਼ੁਰੂ - ਸਰਕਾਰ ਖਿਲਾਫ ਰੋਸ
ਚੰਡੀਗੜ੍ਹ: ਕਣਕ ਦੀ ਸਰਕਾਰੀ ਖ਼ਰੀਦ ਅੱਜ ਤੋਂ ਮੰਡੀਆਂ ਵਿੱਚ ਸ਼ੁਰੂ ਹੋ ਗਈ ਹੈ ਉਥੇ ਹੀ ਜੇਕਰ ਸਿਟੀ ਬਿਊਟੀਫੁਲ ਦੀ ਗੱਲ ਕੀਤੀ ਜਾਵੇ ਤਾਂ ਇਥੇ ਪਹਿਲੇ ਚੰਡੀਗੜ੍ਹ ਦੀ ਮੰਡੀ ’ਚ ਵੀ ਘੱਟ ਕਿਸਾਨ ਹੀ ਕਣਕ ਲੈ ਕੇ ਆਏ। ਖਰੀਦ ਨੂੰ ਲੈ ਕੇ ਇਸ ਵਾਰ ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇੱਕ ਪੋਰਟਲ ਤਿਆਰ ਕੀਤਾ ਗਿਆ ਹੈ ਜਿਸ ਵਿੱਚ ਕਿਸਾਨਾਂ ਨੂੰ ਰਜਿਸ਼ਟਰਡ ਕਰਾ ਕੇ ਸਿੱਧੀ ਅਦਾਇਗੀ ਹੋ ਜਾਵੇਗੀ। ਇਸ ਮੌਕੇ ਐੱਫਸੀਆਈ ਦੇ ਅਧਿਕਾਰੀ ਨੇ ਕਿਹਾ ਕਿ ਵੱਧ ਤੋਂ ਵੱਧ 12 ਮਾਉਚਰ ਵਾਲੀ ਕਣਕ ਦੀ ਹੀ ਖਰੀਦ ਕੀਤੀ ਜਾ ਰਹੀ ਹੈ। ਜਦਕਿ ਦੂਜੇ ਪਾਸੇ ਕਣਕ ਦੀ ਖਰੀਦ ਲੇਟ ਕਰਨ ਕਾਰਨ ਕਿਸਾਨਾਂ ਨੇ ਸਰਕਾਰ ਖਿਲਾਫ ਰੋਸ ਜਤਾਇਆ ਹੈ।