ਸਰਹਿੰਦ ਅਨਾਜ ਮੰਡੀ ’ਚ ਨਹੀਂ ਹੋ ਰਹੀ ਕਣਕ ਦੀ ਲਿਫ਼ਟਿੰਗ
ਸਰਹਿੰਦ: ਪੰਜਾਬ ਵਿੱਚ ਹਾੜੀ ਦਾ ਸ਼ੀਜਨ ਚਲ ਰਿਹਾ ਜਿਸ ਨੂੰ ਲੈਕੇ ਪੰਜਾਬ ਸਰਕਾਰ ਵੱਲੋਂ ਮੰਡੀਆਂ ’ਚ ਪੁਖਤਾ ਪ੍ਰਬੰਧਾਂ ਦੇ ਦਾਅਵੇ ਕੀਤੇ ਜਾ ਰਹੇ ਹਨ ਤੇ ਕਿਸਾਨਾਂ ਨੂੰ ਮੰਡੀਆਂ ਵਿੱਚ ਕੋਈ ਪ੍ਰੇਸ਼ਾਨੀ ਨਾ ਆਉਣ ਦੀ ਗੱਲ ਕਹੀ ਜਾ ਰਹੀ ਹੈ। ਜਦੋਂ ਸਰਕਾਰ ਦੇ ਇਹਨਾਂ ਦਾਅਵੀਆਂ ਦਾ ਰਿਅਲਟੀ ਚੈਕ ਕੀਤਾ ਤਾਂ ਸਰਹਿੰਦ ਦੀ ਅਨਾਜ ਮੰਡੀ ਵਿੱਚ ਕਣਕ ਦੀ ਲਿਫਟਿੰਗ ਬਹੁਤ ਹੀ ਘੱਟ ਹੋ ਰਹੀ ਹੈ। ਜਿਸ ਕਾਰਨ ਮੰਡੀ ਵਿੱਚ ਕਣਕ ਦੇ ਅੰਬਾਰ ਲੱਗੇ ਹੋੋਏ ਹਨ। ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਸਰਕਾਰ ਦਾਅਵੇ ਕਰ ਰਹੀ ਸੀ ਕਿ ਕਿਸਾਨਾਂ ਨੂੰ ਮੰਡੀਆਂ ਦੇ ਵਿੱਚ ਕੋਈ ਪ੍ਰੇਸ਼ਾਨੀ ਨਹੀਂ ਆਉਣ ਦਿੱਤੀ ਜਾਵੇਗੀ ਪਰ ਕਿਸਾਨਾਂ ਦੀ ਫਸਲ ਕਈ ਕਈ ਦਿਨ ਤੱਕ ਨਹੀਂ ਖਰੀਦੀ ਗਈ, ਜਿਸ ਕਾਰਨ ਉਹ ਮੰਡੀਆਂ ’ਚ ਰੁਲ ਰਹੇ ਹਨ।