ਰਾਏਕੋਟ 'ਚ ਵੀਕਐਂਡ ਲੌਕਡਾਊਨ ਦੌਰਾਨ ਚਾਰ-ਚੁਫੇਰਾ ਰਿਹਾ 'ਲੌਕ' - Weekend lockdown punjab
ਲੁਧਿਆਣਾ: ਪੰਜਾਬ ਸਰਕਾਰ ਵੱਲੋਂ ਕੋਰੋਨਾ ਦੇ ਵੱਧ ਰਹੇ ਖ਼ਤਰੇ ਨੂੰ ਦੇਖਦੇ ਹੋਏ ਸੂਬੇ ਵਿੱਚ ਵੀਕਐਂਡ 'ਤੇ ਮੁਕੰਮਲ ਲੌਕਡਾਊਨ ਸਬੰਧੀ ਦਿੱਤੇ ਆਦੇਸ਼ਾਂ ਤਹਿਤ ਸ਼ਨਿੱਚਵਾਰ ਨੂੰ ਰਾਏਕੋਟ ਦਾ ਚਾਰ-ਚੁਫੇਰਾ ਪੂਰੀ ਤਰ੍ਹਾਂ 'ਲੌਕ' ਰਿਹਾ, ਸਗੋਂ ਜ਼ਰੂਰੀ ਵਸਤੂਆਂ ਵਾਲੀਆਂ ਦੁਕਾਨਾਂ ਹੀ ਖੁੱਲ੍ਹੀਆਂ ਰਹੀਆਂ। ਹਾਲਾਂਕਿ ਕੁਝ ਦੁਕਾਨਦਾਰਾਂ ਨੇ ਸਰਕਾਰੀ ਆਦੇਸ਼ਾਂ ਦੀ ਉਲੰਘਣਾ ਕਰਦਿਆ ਆਪਣੀ ਦੁਕਾਨਾਂ ਖੋਲ੍ਹੀਆਂ ਸਨ ਪ੍ਰੰਤੂ ਪੁਲਿਸ ਪਾਰਟੀ ਨੂੰ ਦੇਖ ਕੇ ਆਪਣੀ ਦੁਕਾਨਾਂ ਬੰਦ ਕਰਕੇ ਭੱਜ ਗਏ। ਸ਼ਨਿੱਚਰਵਾਰ ਨੂੰ ਰਾਏਕੋਟ ਸ਼ਹਿਰ ਦੇ ਪ੍ਰਮੁੱਖ ਤਲਵੰਡੀ ਬਜ਼ਾਰ, ਕਮੇਟੀ ਬਜ਼ਾਰ, ਥਾਣਾ ਬਜ਼ਾਰ, ਕੁਤਬਾ ਬਜ਼ਾਰ ਆਦਿ ਬਜ਼ਾਰਾਂ ਵਿੱਚ ਪੂਰੀ ਤਰ੍ਹਾਂ ਸੰਨਾਟਾ ਪਸਰਿਆ ਹੋਇਆ ਸੀ, ਉੱਥੇ ਹੀ ਤਲਵੰਡੀ ਰੋਡ, ਪੁਰਾਣੀ ਤਹਿਸੀਲ ਰੋਡ, ਈਦਗਾਹ ਰੋਡ, ਤਾਜਪੁਰ ਰੋਡ, ਗਊਸਾਲਾ ਰੋਡ ਪੂਰੀ ਤਰ੍ਹਾਂ ਖਾਲੀ ਨਜ਼ਰ ਆ ਰਹੇ, ਜਿਨਾਂ 'ਤੇ ਕੋਈ ਵੀ ਚਹਿਲ-ਪਹਿਲ ਨਜ਼ਰ ਨਹੀਂ ਆ ਰਹੀ ਸੀ ਪ੍ਰੰਤੂ ਸ਼ਹਿਰ ਵਿੱਚ ਆਵਾਜਾਈ ਦਾ ਦੌਰ ਆਮ ਵਾਂਗ ਜਾਰੀ ਸੀ। ਇਸ ਦੌਰਾਨ ਰਾਏਕੋਟ ਸਿਟੀ ਪੁਲਿਸ ਦੇ ਕਾਰਜਕਾਰੀ ਥਾਣਾ ਮੁੱਖੀ ਪਿਆਰਾ ਸਿੰਘ ਦੀ ਅਗਵਾਈ ਵਿੱਚ ਪੁਲਿਸ ਪਾਰਟੀਆਂ ਵੱਲੋਂ ਸ਼ਹਿਰ 'ਚ ਗਸ਼ਤ ਕੀਤੀ ਜਾ ਰਹੀ।