ਸਿਵਿਲ ਹਸਪਤਾਲ ਅਜਨਾਲਾ ’ਚ ਵੈਕਸਿਨੇਸ਼ਨ ਦਾ ਕੋਟਾ ਹੋਇਆ ਖ਼ਤਮ, ਲੋਕ ਪਰੇਸ਼ਾਨ
ਅੰਮ੍ਰਿਤਸਰ: ਕੋਰੋਨਾ ਦੇ ਵਧ ਰਹੇ ਪ੍ਰਕੋਪ ਦੇ ਚੱਲਦੇ ਸਿਹਤ ਸੇਵਾਵਾਂ ਨੂੰ ਲੈਕੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ, ਪਰ ਇਹ ਵਾਅਦੇ ਜ਼ਮੀਨੀ ਪੱਧਰ ’ਤੇ ਖੋਖਲੇ ਨਜ਼ਰ ਆ ਰਹੇ ਹਨ ਕਿਉਂਕਿ ਸਰਹੱਦੀ ਇਲਾਕੇ ਦੇ ਲੋਕਾਂ ਲਈ ਸਿਵਿਲ ਹਸਪਤਾਲਾਂ ਵਿੱਚ ਵੈਕਸਿਨ ਦਾ ਕੋਈ ਪ੍ਰਬੰਧ ਨਹੀਂ ਹੈ ਅਤੇ ਲੋਕਾਂ ਨੂੰ ਵੈਕਸਿਨ ਲਵਾਉਣ ਲਈ ਹਸਪਤਾਲ ਦੇ ਚੱਕਰ ਲਗਾਉਣੇ ਪੈ ਰਹੇ ਹਨ। ਇਸ ਸੰਬੰਧੀ ਸਿਵਿਲ ਹਸਪਤਾਲ ਅਜਨਾਲਾ ਵਿਖੇ ਵੈਕਸਿਨ ਲਵਾਉਣ ਆਏ ਲੋਕਾਂ ਨੇ ਕਿਹਾ ਕਿ ਉਹਨਾ ਨੂੰ ਵੈਕਸਿਨ ਲਵਾਉਣ ਲਈ ਵਾਰ-ਵਾਰ ਹਸਪਤਾਲ ਦੇ ਚੱਕਰ ਲਗਾਉਣੇ ਪੈ ਰਹੇ ਹਨ, ਪਰ ਫ਼ਿਰ ਵੀ ਉਹਨਾਂ ਨੂੰ ਵੈਕਸਿਨ ਨਹੀਂ ਲਗ ਰਹੀ। ਉਹਨਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਦਾ ਸਿਹਤ ਨੂੰ ਲੈਕੇ ਵੱਡੇ-ਵੱਡੇ ਵਾਦੇ ਕਰ ਰਹੀ ਹੈ ਕਰ ਜ਼ਮੀਨੀ ਹਕੀਕਤ ਕੁਝ ਹੋਰ ਹੀ ਬਿਆਨ ਕਰ ਰਹੀ ਹੈ।