ਟਾਵਰ 'ਤੇ ਬੈਠੇ ਬੇਰੁਜ਼ਗਾਰ ਅਧਿਆਪਕ ਨੂੰ ਸਾਥੀਆਂ ਦਾ ਮਿਲਿਆ ਸਾਥ
ਪਟਿਆਲਾ: ਡੈਮੋਕਰੇਟਿਕ ਟੀਚਰਜ਼ ਫਰੰਟ ਪੰਜਾਬ ਦੀ ਪਟਿਆਲਾ ਇਕਾਈ ਵੱਲੋਂ ਰੁਜ਼ਗਾਰ ਪ੍ਰਾਪਤੀ ਦੀ ਮੰਗ ਨੂੰ ਲੈ ਕੇ ਵਿਗੜੀ ਸਿਹਤ ਦੇ ਬਾਵਜੂਦ ਪਿਛਲੇ 48 ਦਿਨਾਂ ਤੋਂ 200 ਫੁੱਟ ਉੱਚੇ ਟਾਵਰ 'ਤੇ ਬੈਠੇ ਬੇਰੁਜ਼ਗਾਰ ਈ.ਟੀ.ਟੀ.ਅਧਿਆਪਕ ਸਾਥੀਆਂ ਦੇ ਸੰਘਰਸ਼ ਦੀ ਹਮਾਇਤ ਵਿੱਚ 2 ਘੰਟੇ ਲਈ ਰੋਸ ਜਾਹਿਰ ਕੀਤਾ ਗਿਆ। ਇਸ ਮੌਕੇ ਉਨ੍ਹਾਂ ਨੇ ਆਪਣੀ ਮੰਗਾਂ ਦਾ ਮੰਗ-ਪੱਤਰ ਪਟਿਆਲਾ ਸਿਵਲ ਲਾਈਨ ਥਾਣੇ ਦੇ ਇੰਚਾਰਜ ਨੂੰ ਸੌਂਪਿਆ। ਉਥੇ ਹੀ ਉਹਨਾਂ ਨੇ ਕਿਹਾ ਕਿ ਜੇਕਰ ਸਾਡੇ ਸਥੀਆਂ ਨੂੰ ਕੁਝ ਵੀ ਹੋਵੇਗਾ ਤਾਂ ਉਸ ਲਈ ਸਰਕਾਰ ਜਿਮੇਵਾਰ ਹੋਵੇਗੀ। ਇਸ ਨੇ ਨਾਲ ਹੀ ਪੁਲਿਸ ਨੇ ਇਨ੍ਹਾਂ ਨੂੰ ਅਪੀਲ ਕੀਤੀ ਹੈ ਕਿ ਉਹ ਟਾਵਰ ਤੋਂ ਹੇਠਾਂ ਉੱਤਰ ਕੇ ਪ੍ਰਦਰਸ਼ਨ ਕਰਨ।