ਪਾਣੀ ਦੀ ਟੈਂਕੀ 'ਤੇ ਚੜ੍ਹੇ ਬੇਰੁਜ਼ਗਾਰਾਂ ਨੇ ਖੁਦਕੁਸ਼ੀ ਦੀ ਦਿੱਤੀ ਧਮਕੀ - threaten to commit suicide
ਜਲੰਧਰ: ਆਏ ਦਿਨ ਧਰਨੇ ਪ੍ਰਦਰਸ਼ਨ ਹੁੰਦੇ ਰਹਿੰਦੇ ਹਨ, ਇਸੇ ਤਰ੍ਹਾਂ ਹੀ ਬੀ.ਐੱਡ.ਟੈੱਟ ਪਾਸ ਬੇਰੁਜ਼ਗਾਰ ਅਧਿਆਪਕ ਯੂਨੀਅਨ(Unemployed Teachers Union) ਦੇ ਮਨੀਸ਼ ਫਾਜ਼ਿਲਕਾ ਤੇ ਜਸਵੰਤ ਘੁਬਾਇਆ ਨੇ ਮੁੱਖ ਮੰਤਰੀ ਚਰਨਜੀਤ ਚੰਨੀ ਦੀ ਜਲੰਧਰ ਆਮਦ 'ਤੇ ਖੁਦਕੁਸ਼ੀ ਕਰਨ ਦੀ ਧਮਕੀ ਦਿੱਤੀ ਹੈ। ਇਹ ਵਰਨਣਯੋਗ ਹੈ ਕਿ ਇਹ ਦੋਵੇਂ ਜਣੇ 28 ਅਕਤੂਬਰ ਤੋਂ ਜਲੰਧਰ ਬੱਸ ਸਟੈਂਡ ਪਾਣੀ ਵਾਲੀ ਟੈਂਕੀ 'ਤੇ ਚੜੇ ਹੋਏ ਹਨ। ਇਹਨਾਂ ਦੀ ਮੁੱਖ ਮੰਗ ਸਮਾਜਿਕ ਸਿੱਖਿਆ, ਪੰਜਾਬੀ ਅਤੇ ਹਿੰਦੀ ਦੀਆਂ 9000 ਪੋਸਟਾਂ ਦਾ ਇਸ਼ਤਿਹਾਰ ਜਾਰੀ ਕਰਨ ਦੀ ਹੈ। ਪਰ ਇਹਨਾਂ ਨੂੰ ਖ਼ਦਸ਼ਾ ਹੈ ਕਿ ਸਰਕਾਰ ਇਹਨਾਂ ਦੀਆਂ ਬਹੁਤ ਘੱਟ ਪੋਸਟਾਂ ਦੇ ਰਹੀ ਹੈ। ਜਦੋਂ ਕਿ RTI ਤਹਿਤ ਜਾਣਕਾਰੀ ਮਿਲੀ ਹੈ ਇਹਨਾਂ ਤਿੰਨਾਂ ਵਿਸ਼ਿਆਂ ਦੀਆਂ ਬਹੁਤ ਸਾਰੀਆਂ ਅਸਾਮੀਆਂ ਸਕੂਲਾਂ 'ਚ ਖਾਲੀ ਪਈਆਂ ਹਨ।