PAU ਰੋਡ ’ਤੇ 2 ਗੱਡੀਆਂ ਦੀ ਹੋਈ ਭਿਆਨਕ ਟੱਕਰ - ਸ਼ਰਾਬ ਪੀਤੀ ਹੋਈ
ਲੁਧਿਆਣਾ: ਪੀਏਯੂ ਰੋਡ (PAU Road) ਉਪਰ ਉਸ ਸਮੇਂ ਹੰਗਾਮਾ ਹੋ ਗਿਆ, ਜਦੋਂ ਇੱਕ ਤੇਜ਼ ਰਫ਼ਤਾਰ ਆ ਰਹੀ ਕਾਰ ਦੀ ਦੂਸਰੀ ਕਾਰ ਨਾਲ ਟੱਕਰ ਹੋ ਗਈ। ਭਾਵੇਂ ਕੋਈ ਜਾਨੀ ਨੁਕਸਾਨ ਨਹੀਂ ਹੋਇਆ, ਪਰ ਮੌਕੇ ’ਤੇ ਦੋਵੇਂ ਗੱਡੀਆਂ ਵਾਲੇ ਆਪਸ ਵਿੱਚ ਭਿੜ ਗਏ ਤੇ ਇੱਕ ਕਾਰ ਚਾਲਕ ਵੱਲੋਂ ਦੂਜੇ ਕਾਰ ਚਾਲਕ ਉਪਰ ਸ਼ਰਾਬ ਪੀ ਕੇ ਡਰਾਈਵਿੰਗ ਕਰਨ ਦੇ ਇਲਜ਼ਾਮ ਲਗਾਏ। ਇਸ ਮੌਕੇ ਕਾਰ ਚਾਲਕ ਨੇ ਕਿਹਾ ਕਿ ਇਸ ਨੇ ਸ਼ਰਾਬ ਪੀਤੀ ਹੋਈ ਸੀ ਤੇ ਪਿੱਛੇ ਵੀ ਕਈਆਂ ਕਾਰਾਂ ਨੂੰ ਟੱਕਰ ਮਾਰ ਕੇ ਆਇਆ ਹੈ। ਹੁਣ ਸਾਡੀ ਕਾਰ ਨਾਲ ਟੱਕਰ ਮਾਰ ਦਿੱਤੀ ਹੈ ਜਿਸ ’ਤੇ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਉਥੇ ਹੀ ਮੌਕੇ ’ਤੇ ਪੁਹੰਚੇ ਪੁਲਿਸ ਅਧਿਕਾਰੀ ਨੇ ਕਿਹਾ ਕਿ ਮਾਮਲੇ ਸਬੰਧੀ ਦੋਵਾਂ ਧਿਰਾਂ ਦਾ ਪੱਖ ਲਿਆ ਜਾ ਰਿਹਾ ਹੈ ਤੇ ਮੁਲਜ਼ਮ ’ਤੇ ਬਣਦੀ ਕਾਰਵਾਈ ਕੀਤੀ ਜਾਵੇਗੀ।