ਕਾਜ਼ੀ ਮੰਡੀ ਦੇ ਝੁੱਗੀ ਝੋਂਪੜੀਆਂ ਵਾਲਿਆਂ ਨੂੰ ਮਿਲਣਗੇ ਦੋ-ਦੋ ਮਰਲੇ ਦੇ ਪਲਾਟ - ਨਗਰ ਸੁਧਾਰ ਟਰੱਸਟ ਜਲੰਧਰ
ਜਲੰਧਰ: ਨਗਰ ਸੁਧਾਰ ਟਰੱਸਟ ਜਲੰਧਰ ਵਲੋਂ ਕਾਜ਼ੀ ਮੰਡੀ ਇਲਾਕੇ ਦੀਆਂ ਝੁੱਗੀਆਂ ਦੇ ਕਬਜ਼ੇ ਦਾ ਮਾਮਲਾ ਸੁਲਝ ਦਾ ਹੋਇਆ ਨਜ਼ਰ ਆ ਰਿਹਾ ਹੈ। ਇਸ ਬਾਰੇ ਜਲੰਧਰ ਕੇਂਦਰੀ ਦੇ ਵਿਧਾਇਕ ਰਾਜਿੰਦਰ ਬੇਰੀ ਨੇ ਦੱਸਿਆ ਕਿ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਦੋ ਮਰਲੇ ਦੇ ਪਲਾਟ ਦਿੱਤੇ ਜਾਣਗੇ। ਇਸ ਲਈ ਇਨ੍ਹਾਂ ਝੁੱਗੀਆਂ ਵਾਲਿਆਂ ਨੂੰ ਕਾਗਜ਼ਾਤ ਦੇਣ ਲਈ ਕਿਹਾ ਗਿਆ ਹੈ।