ਡੇਢ ਕਿਲੋ ਹੈਰੋਇਨ ਸਮੇਤ ਔਰਤ ਸਣੇ 2 ਅਫਰੀਕਨ ਨਾਗਰਿਕ ਕਾਬੂ
ਜਲੰਧਰ: ਜ਼ਿਲ੍ਹਾ ਪੁਲਿਸ ਨੇ ਡੇਢ ਕਿਲੋ ਹੈਰੋਇਨ ਸਮੇਤ 2 ਅਫ਼ਰੀਕਨ ਨਾਗਰਿਕਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਜਲੰਧਰ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਨੇ ਦੱਸਿਆ ਕਿ ਸੀਆਈਏ ਸਟਾਫ ਨੇ 2 ਅਫ਼ਰੀਕੀ ਨਾਗਰਿਕਾਂ ਨੂੰ ਡੇਢ ਕਿਲੋ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਹੈ। ਫੜੇ ਗਏ ਮੁਲਜ਼ਮਾਂ ’ਚ ਔਰਤ ਵੀ ਸ਼ਾਮਲ ਹੈ ਜੋ ਕਿ ਮੂਲ ਰੂਪ ਤੋਂ ਨਾਈਜੀਰੀਆ ਦੀ ਰਹਿਣ ਵਾਲੀ ਹੈ। ਇਹ ਔਰਤ ਦਿੱਲੀ ’ਚ ਹੇਅਰ ਡਰੈਸਰ ਦਾ ਕੰਮ ਕਰਦੀ ਹੈ ਤੇ ਉਸ ਦਾ ਸਾਥੀ ਜੋ ਕਿ ਮੂਲ ਰੂਪ ਤੇ ਕੀਨੀਆ ਦਾ ਰਹਿਣ ਵਾਲਾ ਹੈ। ਇਹ ਦਿੱਲੀ ਵਿੱਚ ਘੜੀਆਂ ਅਤੇ ਕੱਪੜੇ ਦਾ ਕੰਮ ਕਰਦਾ ਹੈ। ਪੁਲਿਸ ਮੁਤਾਬਕ ਦੋਨੋਂ ਜਲਦੀ ਪੈਸਾ ਕਮਾਉਣ ਦੀ ਚਾਹਤ ਵਿੱਚ ਡਰੱਗਜ਼ ਦੇ ਧੰਦੇ ਵਿੱਚ ਪਏ ਸਨ।