Tokyo Olympics : ਪੰਜਾਬ ਦੇ ਪੁੱਤਰਾਂ ਨੇ ਓਲੰਪਿਕ ਹਾਕੀ ਖੇਡ 'ਚ ਮਾਰੀਆਂ ਮੱਲਾਂ - ਹਾਕੀ ਦੀ ਟੀਮ
ਅੰਮ੍ਰਿਤਸਰ : ਟੋਕੀਓ ਦੇ ਵਿੱਚ ਓਲੰਪਿਕ ਖੇਡਾਂ ਖੇਡੀਆਂ ਜਾ ਰਹੀਆਂ ਹਨ ਜਿਨ੍ਹਾਂ ਵਿੱਚ ਭਾਰਤ ਦੀ ਮਾਂ ਖੇਡ ਹਾਕੀ ਵੀ ਹੈ ਅਤੇ 41 ਸਾਲਾਂ ਬਾਅਦ ਹਾਕੀ ਦੀ ਟੀਮ ਨੇ ਓਲੰਪਿਕ ਦੇ ਵਿੱਚ ਸੈਮੀਫਾਈਨਲ ਦਾ ਸਥਾਨ ਹਾਸਲ ਕੀਤਾ ਹੈ ਅਤੇ ਸੋਨੇ ਦਾ ਤਗ਼ਮਾ ਜਿੱਤਣ ਦੀ ਇੱਕ ਵਾਰ ਫਿਰ ਤੋਂ ਆਸ ਜਾਗੀ ਹੈ ਅਤੇ ਹਾਕੀ ਦੇ ਵਿੱਚ ਪੰਜਾਬ ਦੇ ਪੁੱਤਰਾਂ ਵੱਲੋਂ ਨਾਮ ਰੌਸ਼ਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਹਰਮਨਪ੍ਰੀਤ ਸਿੰਘ ਦਾ ਵੀ ਨਾਮ ਦਿੱਤਾ ਜਾ ਰਿਹਾ ਹੈ ਅਤੇ ਹੁਣ ਹਰਮਨਪ੍ਰੀਤ ਸਿੰਘ ਦੇ ਪਰਿਵਾਰ 'ਚ ਵੀ ਖੁਸ਼ੀ ਦੀ ਲਹਿਰ ਪਾਈ ਜਾ ਰਹੀ ਹੈ ਅਤੇ ਉਨ੍ਹਾਂ ਵੱਲੋਂ ਲੱਡੂ ਵੰਡ ਕੇ ਖ਼ੁਸ਼ੀ ਮਨਾਈ ਜਾ ਰਹੀ ਹੈ।