ਕਾਲਾਬਜ਼ਾਰੀ ਰੋਕਣ ਲਈ ਪ੍ਰਸ਼ਾਸਨ ਨੇ ਫਲ ਤੇ ਸਬਜ਼ੀਆਂ ਦੇ ਰੇਟ ਕੀਤੇ ਤੈਅ - coronavirus update
ਬਠਿੰਡਾ: ਕੋਰੋਨਾ ਮਹਾਂਮਾਰੀ ਦੇ ਚਲਦਿਆਂ ਜ਼ਰੂਰੀ ਵਸਤਾਂ ਦੀ ਕਾਲਾਬਜ਼ਾਰੀ ਰੋਕਣ ਲਈ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਹੁਣ ਫਲ ਅਤੇ ਸਬਜ਼ੀਆਂ ਦੇ ਰੇਟ ਤੈਅ ਕਰ ਦਿੱਤੇ ਗਏ ਹਨ। ਤੈਅ ਕੀਤੇ ਗਏ ਰੇਟਾਂ ਦੀਆਂ ਮੰਡੀ ਵਿੱਚ ਲਿਸਟਾਂ ਲਗਾ ਦਿੱਤੀਆਂ ਗਈਆਂ ਹਨ ਤਾਂ ਜੋ ਲੋਕਾਂ ਦੀ ਲੁੱਟ ਨਾ ਹੋ ਸਕੇ। ਉਥੇ ਹੀ ਪ੍ਰਸ਼ਾਸਨ ਦੁਆਰਾ ਤੈਅ ਕੀਤੇ ਗਏ ਇਹਨਾਂ ਰੇਟਾਂ ਤੋਂ ਦੁਕਾਨਦਾਰ ਨਾ-ਖੁਸ਼ ਨਜ਼ਰ ਆ ਰਹੇ ਹਨ। ਦੁਕਾਨਦਾਰਾਂ ਦਾ ਕਹਿਣਾ ਹੈ ਕਿ ਪ੍ਰਸ਼ਾਸਨ ਸਾਡੇ ਨਾਲ ਧੱਕਾ ਕਰ ਰਿਹਾ ਹੈ ਅਸੀਂ ਆੜ੍ਹਤੀ ਤੋਂ ਸ਼ਬਜੀ ਮਹਿੰਗੇ ਭਾਅ ਖਰੀਦ ਰਹੇ ਹਨ ਜਦਕਿ ਪ੍ਰਸ਼ਾਸਨ ਉਸ ਦਾ ਰੇਟ ਘੱਟ ਤੈਅ ਕਰ ਰਿਹਾ ਹੈ। ਉਥੇ ਹੀ ਮੰਡੀ ਅਧਿਕਾਰੀ ਨੇ ਕਿਹਾ ਕਿ ਜੇਕਰ ਸਾਨੂੰ ਖਰੀਦਦਾਰ ਤੋਂ ਕੋਈ ਸ਼ਿਕਾਇਤ ਮਿਲੀ ਤਾਂ ਅਸੀਂ ਇਸ ਸਬੰਧੀ ਡੀਸੀ ਨੂੰ ਸ਼ਿਕਾਇਤ ਦੇਵਾਂਗੇ।