ਸਮਾਣਾ ਥਾਣਾ ਦੇ ਤਿੰਨ ਪੁਲਿਸ ਅਫ਼ਸਰਾਂ ਰਿਸ਼ਵਤ ਲੈਂਦੇ ਕਾਬੂ - ਪੁਲਿਸ ਚੌਂਕੀ
ਪਟਿਆਲਾ: ਸਮਾਣਾ ਹਲਕਾ ਦੀ ਪੁਲਿਸ ਚੌਂਕੀ ਦੇ ਵਿੱਚੋਂ ਤਿੰਨ ਪੁਲਿਸ ਅਫ਼ਸਰਾਂ ਨੂੰ ਰਿਸ਼ਵਤ ਲੈਣ ਦੇ ਇਲਜ਼ਾਮ ’ਚ ਵਿਜੀਲੈਂਸ ਬਿਊਰੋ ਨੇ ਗ੍ਰਿਫ਼ਤਾਰ ਕੀਤਾ ਹੈ। ਪੁਲਿਸ ਆਧਿਕਾਰੀਆਂ ਨੇ ਕਿਹਾ ਕਿ ਇਹਨਾਂ ਜਮਾਨਤ ਕਰਵਾਉਣ ਲਈ ਨੇ 30 ਹਜ਼ਾਰ ਦੀ ਰਿਸ਼ਵਤ ਮੰਗੀ ਸੀ। ਜਿਸ ਮਗਰੋਂ ਸ਼ਿਕਾਇਤਕਰਤਾ ਨੇ 10 ਹਜ਼ਾਰ ਦੀ ਰਿਸ਼ਵਤ ਦਿੱਤੀ ਸੀ ਤੇ ਵਿਜਿਲੈਂਸ ਨੇ ਉਹਨਾਂ ਨੂੰ ਮੌਕੇ ਤੋਂ ਕਾਬੂ ਕਰ ਲਿਆ। ਮੁਲਜ਼ਮਾਂ ਦੀ ਪਛਾਣ ਐਸ.ਆਈ ਕਰਨਵੀਰ ਸਿੰਘ, ਹਵਲਦਾਰ ਮੱਖਣ ਸਿੰਘ ਤੇ ਹੋਮਗਾਰਡ ਦਾ ਨਾਮ ਆਇਆ ਹੈ। ਜਿਹਨਾਂ ’ਤੇ ਮਾਮਲਾ ਦਰਜ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।