ਠੰਡ ’ਚ ਜਾਨਲੇਵਾ ਬਣੀ ਅੰਗੀਠੀ: ਤਿੰਨ ਬੱਚਿਆ ਦੀ ਮੌਤ, ਮਾਤਾ-ਪਿਤਾ ਦੀ ਹਾਲਤ ਗੰਭੀਰ
ਅਬੋਹਰ: ਅਜੀਤ ਨਗਰ ਇਲਾਕੇ ’ਚ ਉਸ ਸਮੇਂ ਸੋਗ ਛਾ ਗਿਆ ਜਦੋ ਇੱਕ ਘਰ ਦੇ ਤਿੰਨ ਬੱਚਿਆ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਿਕ ਠੰਡ ਤੋਂ ਬੱਚਣ ਦੇ ਲਈ ਪਰਿਵਾਰ ਨੇ ਕਮਰੇ ’ਚ ਅੰਗੀਠੀ ਲਾ ਕੇ ਸੁੱਤਾ ਸੀ, ਜਿਸ ਤੋਂ ਬਾਅਦ ਦਮ ਘੁੱਟਣ ਕਾਰਨ 3 ਬੱਚਿਆ ਦੀ ਮੌਕੇ ’ਤੇ ਹੀ ਮੌਤ ਹੋ ਗਈ ਜਦਕਿ ਮਾਤਾ-ਪਿਤਾ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਤੜਕਸਾਰ ਇਸ ਸਬੰਧੀ ਜਾਣਕਾਰੀ ਗੁਆਂਢੀਆਂ ਵੱਲੋਂ ਨਰ ਸੇਵਾ ਨਰਾਇਣ ਸੇਵਾ ਨੂੰ ਦਿੱਤੀ ਗਈ ਜਿਸ ਤੋਂ ਬਾਅਦ ਪੂਰੇ ਪਰਿਵਾਰ ਨੂੰ ਹਸਪਤਾਲ ਪਹੁੰਚਾਇਆ ਗਿਆ ਜਿੱਥੇ ਬੱਚਿਆ ਨੂੰ ਮ੍ਰਿਤ ਐਲਾਨ ਦਿੱਤਾ ਗਿਆ ਜਦਕਿ ਮਾਤਾ ਪਿਤਾ ਦਾ ਇਲਾਜ ਕੀਤਾ ਜਾ ਰਿਹਾ ਹੈ।