ਲੁਧਿਆਣਾ 'ਚ ਮਿਲੀ ਮਹਿਲਾ ਦੀ ਲਾਸ਼ - ਏਸੀਪੀ ਸਮੀਰ ਵਰਮਾ
ਲੁਧਿਆਣਾ: ਸ਼ਹਿਰ ਦੇ ਡੀਆਰਐੱਸ ਨਗਰ ਦੇ ਆਈ ਬਲਾਕ ਵਿੱਚ ਉਸ ਵੇਲੇ ਦਹਿਸ਼ਤ ਦਾ ਮਹੌਲ ਬਣ ਗਿਆ ਜਦੋਂ ਇੱਕ ਮਹਿਲਾ ਦੀ ਲਾਸ਼ ਇੱਕ ਘਰ 'ਚੋਂ ਬਰਾਮਦ ਹੋਈ। ਮ੍ਰਿਤਕ ਮਹਿਲਾ ਦੀ ਉਮਰ 42 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਏਸੀਪੀ ਸਮੀਰ ਵਰਮਾ ਨੇ ਦੱਸਿਆ ਕਿ ਮ੍ਰਿਤਕ ਦੀ ਲਾਸ਼ ਤਿੰਨ ਦਿਨ ਪੁਰਾਣੀ ਲੱਗ ਰਹੀ ਹੈ। ਉਨ੍ਹਾਂ ਆਖਿਆ ਕਿ ਪਹਿਲੀ ਨਜ਼ਰੇ ਇਹ ਕਤਲ ਦਾ ਮਾਮਲਾ ਜਾਪ ਰਿਹਾ ਹੈ। ਏਸੀਪੀ ਨੇ ਦੱਸਿਆ ਕਿ ਇਸ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ।