ਜਲਾਲਾਬਾਦ: ਕੋਰੋਨਾ ਪੌਜ਼ੀਟਿਵ ਵਿਅਕਤੀ ਨੂੰ ਲੈਣ ਗਏ ਸਿਹਤ ਕਰਮੀਆਂ ਨੂੰ ਕਤਲ ਕਰਨ ਦੀ ਧਮਕੀ - health worker fazilka
ਫਾਜ਼ਿਲਕਾ: ਜਲਾਲਾਬਾਦ ਦੇ ਪਿੰਡ ਢੰਡੀ ਖੁਰਦ ਵਿਖੇ ਕੋਰੋਨਾ ਪੌਜ਼ੀਟਿਵ ਆਏ ਵਿਅਕਤੀ ਦੇ ਪਿਤਾ ਵੱਲੋਂ ਸਿਹਤ ਕਰਮੀਆਂ ਨੂੰ ਧਮਕੀ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਜਦੋਂ ਸਿਹਤ ਕਰਮਚਾਰੀ ਕੋਰੋਨਾ ਪੌਜ਼ੀਟਿਵ ਆਏ ਵਿਅਕਤੀ ਨੂੰ ਉਸ ਦੇ ਘਰੋਂ ਆਈਸੋਲੇਸ਼ਨ ਸੈਂਟਰ 'ਚ ਲਿਜਾਣ ਲਈ ਲੈਣ ਆਏ ਤਾਂ ਉਸ ਦੇ ਪਿਤਾ ਨੇ ਸਿਹਤ ਕਰਮੀਆਂ ਨੂੰ ਧਮਕੀ ਦੇ ਦਿੰਦਿਆ ਕਿਹਾ ਕਿ ਉਸ ਨੇ ਤਿੰਨ ਕਤਲ ਕੀਤੇ ਹੋਏ ਹਨ ਕਿਤੇ ਚੌਥਾ ਨਾ ਹੋ ਜਾਵੇ, ਇਸ ਲਈ ਤੁਸੀ ਵਾਪਸ ਚਲੇ ਜਾਓ। ਜਿਸ 'ਤੇ ਫਾਜ਼ਿਲਕਾ ਪੁਲਿਸ ਨੇ ਕਾਰਵਾਈ ਕਰਦਿਆਂ ਪਿਓ-ਪੁੱਤਰ ਦੇ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ। ਬਾਅਦ ਵਿੱਚ ਛਾਪਾ ਮਾਰਕੇ ਦੋਨਾਂ ਨੂੰ ਗ੍ਰਿਫ਼ਤਾਰ ਕਰ ਲਿਆ ਅਤੇ ਬੇਟੇ ਨੂੰ ਆਈਸੋਲੇਸ਼ਨ ਸੈਂਟਰ ਜਲਾਲਾਬਾਦ ਵਿੱਚ ਭਰਤੀ ਕਰਵਾ ਦਿੱਤਾ ਗਿਆ ਹੈ।