ਸਾਈਬਰ ਸੈਲ ਦੀ ਲੋਕਾਂ ਨੂੰ ਇਹ ਅਪੀਲ
ਲੁਧਿਆਣਾ: ਸਾਈਬਰ ਕਰਾਈਮ ਦੇ ਮਾਮਲਿਆਂ ’ਚ ਦਿਨੋ ਦਿਨ ਇਜ਼ਾਫਾ ਹੋ ਰਿਹਾ, ਪਿਛਲੇ ਮਹੀਨੇ ਲੁਧਿਆਣਾ ਸਾਈਬਰ ਕਰਾਈਮ ਵਲੋਂ ਵੱਖ-ਵੱਖ ਮਾਮਲਿਆਂ ’ਚ 30 ਲੱਖ ਦੀ ਰਿਕਵਰੀ ਕੀਤੀ ਗਈ ਹੈ। ਲੁਧਿਆਣਾ ਪੁਲਿਸ ਵੱਲੋਂ ਲੋਕਾਂ ਨੂੰ ਕਰਾਇਮ ਤੋਂ ਬਚਾਉਣ ਲਈ ਹਰ ਰੋਜ਼ ਜਾਗਰੂਕ ਕੀਤਾ ਜਾਂਦਾ ਹੈ। ਸਾਈਬਰ ਸੈੱਲ ਦੇ ਇੰਚਾਰਜ ਜਤਿੰਦਰ ਸਿੰਘ ਨੇ ਦੱਸਿਆ ਕੀ ਲੋਕ ਫੇਸਬੁੱਕ ਰਾਹੀਂ ਮਿੱਤਰਤਾ ਦਾ ਸੰਦੇਸ਼ ਭੇਜ ਕੇ ਵੀਡੀਓ ਕਾਲ ਰਾਹੀ ਬਲੈਕ ਮੇਲ ਕਰਦੇ ਹਨ। ਉਹਨਾਂ ਨੇ ਦੱਸਿਆ ਭਾਵੇਂ ਪਿਛਲੇ ਮਹੀਨੇ ਉਹਨਾਂ ਨੇ 30 ਲੱਖ ਦੀ ਰਿਕਵਰੀ ਵੀ ਕਰਵਾਈ ਹੈ, ਪਰ ਲੋਕ ਜਾਗਰੂਕ ਹੋਣ ਅਤੇ ਉਹਨਾਂ ਨੇ ਦੱਸਿਆ ਕੀ ਕੁਝ ਬੱਚੇ ਗੇਮ ਦੇ ਰੁਝਾਨ ਰਾਹੀਂ ਪੈਸੇ ਉਡਾ ਦਿੰਦੇ ਹਨ ਜਿਨ੍ਹਾਂ ਦੇ ਡੈਬਿਟ ਜਾਂ ਕ੍ਰੈਡਿਟ ਕਾਰਡ ਅਟੈਚ ਹੁੰਦੇ ਹਨ। ਮਾਪੇ ਇਸ ਗੱਲ ਦਾ ਧਿਆਨ ਰੱਖਣ।