ਮੋਬਾਇਲਾਂ ਦੀ ਦੁਕਾਨਾਂ 'ਚ ਹੋਈ ਚੋਰੀ, ਘਟਨਾ ਸੀਸੀਟੀਵੀ 'ਚ ਕੈਦ - ਪੁਲਿਸ
ਜਲੰਧਰ: ਸ਼ਹਿਰ ਦੇ ਭਾਰਗੋ ਕੈਂਪ ਇਲਾਕੇ ਦੇ ਮਾਡਲ ਹਾਊਸ ਵਿੱਚ 1 ਜੁਲਾਈ ਦੀ ਰਾਤ ਬੇਖੌਫ਼ ਚੋਰਾਂ ਨੇ ਇੱਕ ਮੋਬਾਇਲਾਂ ਦੀ ਦੁਕਾਨ 'ਚ ਆਪਣਾ ਹੱਥ ਸਾਫ਼ ਕਰ ਦਿੱਤਾ। ਚੋਰੀ ਦੀ ਇਹ ਸਾਰੀ ਵਾਰਦਾਤ ਦੁਕਾਨ 'ਚ ਲੱਗੇ ਸੀਸੀਟੀਵੀ ਕੈਮਰੇ ਵਿੱਚ ਕੈਦ ਹੋ ਗਈ। ਦੁਕਾਨ ਦੇ ਮਾਲਕ ਲਾਲੀ ਨੇ ਦੱਸਿਆ ਕਿ ਉਹ ਕੱਲ ਰਾਤ ਆਪਣੀ ਦੁਕਾਨ ਬੰਦ ਕਰਕੇ ਗਿਆ ਸੀ ਅਤੇ ਅੱਜ ਸਵੇਰੇ ਜਦੋਂ ਉਸ ਨੇ ਦੁਕਾਨ ਖੋਲ੍ਹੀ ਤਾਂ ਸੀਸੀਟੀਵੀ ਕੈਮਰੇ ਮੁੜੇ ਹੋਏ ਸਨ ਅਤੇ ਦੁਕਾਨ ਵਿਚੋਂ ਬਹੁਤ ਸਾਰਾ ਸਾਮਾਨ ਚੋਰੀ ਹੋ ਚੁੱਕਿਆ ਸੀ। ਲਾਲੀ ਦੇ ਮੁਤਾਬਕ ਉਸ ਦੀ ਦੁਕਾਨ ਤੋਂ ਕਰੀਬ ਪੰਜਾਹ ਹਜ਼ਾਰ ਰੁਪਏ ਦਾ ਸਾਮਾਨ ਚੋਰੀ ਹੋਇਆ ਹੈ। ਮੌਕੇ 'ਤੇ ਪਹੁੰਚੀ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਅਤੇ ਕਾਰਵਾਈ ਕੀਤੀ ਜਾ ਰਹੀ ਹੈ।