ਪੰਜਾਬ ‘ਚ ਆਪਣੇ ਜੋਬਨ 'ਤੇ ਪਹੁੰਚੀ ਠੰਡ, 4 ਡਿਗਰੀ ਦਰਜ ਹੋਇਆ ਤਾਪਮਾਨ - WINTER SEASON in Punjab
ਅੰਮ੍ਰਿਤਸਰ: ਪੰਜਾਬ ਵਿੱਚ ਅੱਧ ਅਕਤੂਬਰ ਤੋਂ ਅੱਧ ਫ਼ਰਵਰੀ ਦੇ ਮਹੀਨੇ ਬਹੁਤ ਠੰਢ ਦੇ ਹੁੰਦੇ ਹਨ। ਇਹਨਾਂ ਦਿਨਾਂ ਵਿੱਚ ਤੁਹਾਨੂੰ ਆਮ ਦਿਨਾਂ ਨਾਲੋਂ ਚਹਿਲ ਪਹਿਲ ਘੱਟ ਦਿਖਾਈ ਦਿੰਦੀ ਹੈ। ਜਿਆਦਾਤਰ ਲੋਕ ਇਹਨਾਂ ਦਿਨਾਂ ਵਿੱਚ ਘਰ ਵਿੱਚ ਰਹਿ ਕੇ ਆਪਣੇ ਆਪ ਨੂੰ ਠੰਡ ਤੋਂ ਬਚਾਉਂਦੇ ਹਨ। ਇਸਦੇ ਨਾਲ ਹੀ ਇਹਨਾਂ ਦਿਨਾਂ ਵਿੱਚ ਇਹਨੀ ਕੁ ਧੁੰਦ ਹੁੰਦੀ ਹੈ ਕਿ ਹੱਥ ਨੂੰ ਹੱਥ ਦਿਖਣਾ ਮੁਸ਼ਕਿਲ ਹੋ ਜਾਂਦਾ ਹੈ। ਇਸੇ ਤਰ੍ਹਾਂ ਹੀ ਅੰਮ੍ਰਿਤਸਰ ਸ਼ਹਿਰ ਨੂੰ ਸੰਘਣੀ ਧੁੰਦ ਨੇ ਘੇਰ ਲਿਆ ਹੈ। ਇੱਥੇ ਜਿਆਦਾ ਮਾਤਰਾ ਵਿੱਚ ਠੰਡ ਪਾਈ ਜਾ ਰਹੀ ਹੈ, ਹਰ ਪਾਸੇ ਧੁੰਦ ਹੀ ਧੁੰਦ ਹੈ। ਸਾਡੇ ਸਹਿਯੋਗੀ ਨੇ ਜਦੋਂ ਸਥਾਨਕ ਵਾਸੀਆਂ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਅਸੀਂ ਆਪਣੇ ਆਪ ਨੂੰ ਗਰਮ ਰੱਖਣ ਲਈ ਅੱਗ ਦਾ ਸਹਾਰਾ ਲੈ ਰਹੇ ਹਾਂ।
Last Updated : Dec 15, 2021, 10:28 AM IST