ਜਲੰਧਰ: ਚੋਰਾਂ ਨੇ ਕਲੀਨਿਕ 'ਚ ਕੀਤੀ ਚੋਰੀ, ਸਾਰੀ ਵਾਰਦਾਤ ਸੀਸੀਟੀਵੀ 'ਚ ਕੈਦ - ਜਲੰਧਰ
ਜਲੰਧਰ: ਬਸਤੀ ਸ਼ੇਖ ਇਲਾਕੇ 'ਚ ਭਾਰਦਵਾਜ ਕਲੀਨਿਕ ਦੇ ਵਿੱਚ ਚੋਰੀ ਦੀ ਵਾਰਦਾਤ ਦਾ ਮਾਮਲਾ ਸਾਹਮਣੇ ਆਇਆ ਹੈ। ਚੋਰ ਕਲੀਨਕ ਦੇ ਦਰਵਾਜ਼ੇ ਤੋੜ ਕੇ ਡਾਕਟਰ ਦੇ ਰੂਮ ਦੇ ਗੱਲੇ ਵਿੱਚੋਂ ਪੈਸੇ ਕੱਢ ਕੇ ਲੈ ਕੇ ਗਏ। ਇਹ ਚੋਰੀ ਦੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋ ਗਈ। ਡਾਕਟਰ ਅਸ਼ਵਨੀ ਕੁਮਾਰ ਨੇ ਦੱਸਿਆ ਕਿ ਜਦੋਂ ਉਨ੍ਹਾਂ ਨੂੰ ਇਸ ਬਾਰੇ ਪਤਾ ਲੱਗਿਆ ਤਾਂ ਉਨ੍ਹਾਂ ਨੇ ਤੁਰੰਤ ਪੁਲਿਸ ਨੂੰ ਇਸ ਬਾਰੇ ਇਤਲਾਹ ਦਿੱਤੀ ਅਤੇ ਪੁਲਿਸ ਨੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਦੇ ਗੱਲੇ ਵਿੱਚ ਜੋ ਚਾਲੀ ਹਜ਼ਾਰ ਰੁਪਏ ਦੀ ਬਕਾਇਆ ਰਾਸ਼ੀ ਪਈ ਸੀ।ਉਹ ਚੋਰੀ ਹੋ ਗਈ ਹੈ ਅਤੇ ਜੋ ਦਰਵਾਜ਼ਾ ਲੱਗਿਆ ਸੀ ਉਸ ਨੂੰ ਵੀ ਤੋੜ ਦਿੱਤਾ ਗਿਆ ਹੈ।