ਵੀਕੈਂਡ ਲੌਕਡਾਊਨ ਦੌਰਾਨ ਸ਼ਾਹੀ ਸ਼ਹਿਰ ਪਟਿਆਲਾ ਰਿਹਾ ਮੁਕੰਮਲ ਬੰਦ - ਸ਼ਾਹੀ ਸ਼ਹਿਰ ਪਟਿਆਲਾ
ਪਟਿਆਲਾ: ਕੋਰੋਨਾ ਮਹਾਂਮਾਰੀ ਦੇ ਮੱਦੇਨਜ਼ਰ ਪੰਜਾਬ ਸਰਕਾਰ ਨੇ ਸ਼ਨੀਵਾਰ ਤੇ ਐਤਵਾਰ ਨੂੰ ਦੁਕਾਨਾਂ ਬੰਦ ਰੱਖਣ ਦਾ ਐਲਾਨ ਕੀਤਾ, ਜਿਸ ਕਾਰਨ ਇਸ ਦਾ ਪ੍ਰਭਾਵ ਪਟਿਆਲਾ ਵਿੱਚ ਵੇਖਣ ਨੂੰ ਮਿਲਿਆ ਤੇ ਮੁੱਖ ਤੌਰ ’ਤੇ ਦੁਕਾਨਾਂ ਬੰਦ ਸਨ। ਇਸ ਮੌਕੇ ਥਾਣਾ ਇੰਚਾਰਜ ਇੰਦਰਪਾਲ ਸਿੰਘ ਨੇ ਕਿਹਾ ਕਿ ਲੋਕ ਉਹਨਾਂ ਦਾ ਪੂਰਾ ਸਮਰਥਨ ਦੇ ਰਹੇ ਹਨ। ਇਸ ਦੇ ਨਾਲ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕੇ ਬਿਨਾ ਵਜ੍ਹਾ ਲੋਕ ਘਰੋਂ ਬਾਹਰ ਨਾ ਨਿਕਲਣ ਜੇਕਰ ਫੇਰ ਵੀ ਜ਼ਰੂਰੀ ਕੰਮ ਲਈ ਨਿਕਲਣਾ ਹੈ ਤਾਂ ਮਾਸਕ ਲਗਾਕੇ ਨਿਕਲਿਆ ਜਾਵੇ।