ਵਿਅਕਤੀ ਨੂੰ ਸੜਕ 'ਤੇ ਥੁੱਕਣਾ ਪਿਆ ਮਹਿੰਗਾ, ਟ੍ਰੈਫਿਕ ਮਾਰਸ਼ਲ ਨੇ ਕਰਵਾਇਆ ਸਾਫ਼ - ਟ੍ਰੈਫਿਕ ਮਾਰਸ਼ਲ
ਚੰਡੀਗੜ੍ਹ: ਟ੍ਰਿਬਿਊਨ ਚੌਕ ਨੇੜੇ ਬੱਚੇ ਦੇ ਨਾਲ ਜਾ ਰਹੇ ਇੱਕ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਸੜਕ 'ਤੇ ਥੁੱਕਣਾ ਮਹਿੰਗਾ ਪੈ ਗਿਆ। ਜਦੋਂ ਸਾਹਮਣੇ ਨਾਕਾਬੰਦੀ 'ਤੇ ਖੜ੍ਹੇ ਟ੍ਰੈਫਿਕ ਮਾਰਸ਼ਲ ਬਲਦੇਵ ਸਿੰਘ ਤੇ ਪੁਲਿਸ ਕਰਮੀਆਂ ਨੇ ਉਸ ਦੀ ਇਸ ਹਰਕਤ ਨੂੰ ਦੇਖ ਉਸ ਨੂੰ ਰੋਕ ਲਿਆ। ਜਿਸ ਤੋਂ ਬਾਅਦ ਉਸ ਵਿਅਕਤੀ ਤੋਂ ਉਸ ਦੇ ਬੱਚੇ ਦੇ ਸਾਹਮਣੇ ਹੀ ਥੁੱਕਣ ਵਾਲੀ ਜਗ੍ਹਾ ਨੂੰ ਪਹਿਲਾ ਪੱਤਿਆਂ ਨਾਲ ਤੇ ਫਿਰ ਪਾਣੀ ਤੋਂ ਸਾਫ ਕਰਵਾਇਆ ਅਤੇ ਆਪਣੀ ਹਰਕਤ ਲਈ ਮੁਆਫ਼ੀ ਮੰਗਣ ਦੇ ਲਈ ਵੀ ਕਿਹਾ ਗਿਆ।