ਪੁਲਿਸ ਅਧਿਕਾਰੀ ਖੁਦ ਹੀ ਭੁੱਲੇ ਕੋਰੋਨਾ ਨਿਯਮ - ਕੋਰੋਨਾ ਨਿਯਮਾਂ
ਹੁਸ਼ਿਆਰਪੁਰ: ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਵੱਲੋਂ ਕੋਰੋਨਾ ’ਤੇ ਠੱਲ ਪਾਉਣ ਲਈ ਸਖਤੀ ਕੀਤੀ ਗਈ ਹੈ ਉਥੇ ਹੀ ਦੂਜੇ ਪਾਸੇ ਸ਼ਹਿਰ ’ਚ ਪੁਲਿਸ ਅਧਿਕਾਰੀ ਖੁਦ ਹੀ ਕੋਰੋਨਾ ਦੇ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਹੋਏ ਨਜ਼ਰ ਆਏ। ਦਰਾਅਸਰ ਥਾਣਾ ਮੁਕੇਰੀਆਂ ’ਚ ਇੱਕ ਮੁਲਾਜ਼ਮ ਦੀ ਵਿਦਾਇਗੀ ਮੌਕੇ ਸਮਾਗਮ ਕਰਵਾਇਆ ਗਿਆ ਤੇ ਇਸ ਸਮਾਗਮ ’ਚ ਡੀਐੱਸਪੀ ਰਵਿੰਦਰ ਕੁਮਾਰ ਨੇ ਵੀ ਸ਼ਮੂਲੀਅਤ ਕੀਤੀ। ਪਰ ਸ਼ੋਸਲ ਡਿਸਟੈਂਸਿੰਗ ਦਾ ਕੋਈ ਧਿਆਨ ਨਹੀਂ ਰੱਖਿਆ ਗਿਆ ਤੇ ਨਾਲ ਹੀ ਵਧੇਰੇ ਇਕੱਠ ਵੀ ਕੀਤੀ ਗਿਆ। ਜਦੋਂ ਇਸ ਸਬੰਧੀ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹ ਸਵਾਲਾਂ ਤੋਂ ਭੱਜਦੇ ਨਜ਼ਰ ਆਏ।
Last Updated : Apr 30, 2021, 10:56 PM IST