ਸ਼ਹਿਰ ’ਚ ਵੀਕੈਂਡ ਲੌਕਡਾਊਨ ਦਾ ਦਿਖਿਆ ਮੁਕੰਮਲ ਅਸਰ - lockdown news today
ਰੂਪਨਗਰ: ਕੋਰੋਨਾ ਮਹਾਂਮਾਰੀ ਦੇ ਵਧਦੇ ਹੋਏ ਕੇਸਾਂ ਨੂੰ ਦੇਖਦਿਆਂ ਹੋਏ ਪੰਜਾਬ ਸਰਕਾਰ ਵੱਲੋਂ ਸੂਬੇ ਭਰ ’ਚ ਵੀਕੈਂਡ ਲੌਕਡਾਊਨ ਲਗਾ ਦਿੱਤਾ ਗਿਆ ਹੈ ਜੇਕਰ ਗੱਲ ਰੂਪਨਗਰ ਦੀ ਕੀਤੀ ਜਾਵੇ ਤਾਂ ਜ਼ਿਲ੍ਹੇ ਦੇ ਵਿੱਚ ਵੀਕੈਂਡ ਲੌਕਡਾਊਨ ਦਾ ਪੂਰਾ ਅਸਰ ਦੇਖਣ ਨੂੰ ਮਿਲਿਆ ਦੇ ਮੁਕੰਮਲ ਸ਼ਹਿਰ ਬੰਦ ਰਿਹਾ। ਉਥੇ ਹੀ ਪੂਰੇ ਸ਼ਹਿਰ ’ਚ ਪੁਲਿਸ ਵੱਲੋਂ ਨਾਕੇਬੰਦੀ ਕੀਤੀ ਗਈ ਤੇ ਆਉਣ ਜਾਣ ਵਾਲੀਆਂ ਦੀ ਚੈਕਿੰਗ ਵੀ ਕੀਤੀ ਜਾ ਰਹੀ ਹੈ। ਉਥੇ ਹੀ ਪੁਲਿਸ ਅਧਿਕਾਰੀ ਨੇ ਕਿਹਾ ਕਿ ਲੋਕ ਸਾਡਾ ਪੂਰਾ ਸਾਥ ਦੇ ਰਹੇ ਹਨ ਤੇ ਸਾਡੀ ਅਪੀਲ ਵੀ ਮੰਨ ਰਹੇ ਹਨ।