ਸ਼ਹਿਰ ਨੂੰ ਨਵੀਂ ਦਿਖ ਦੇਣ ਲਈ ਘੰਟਾ ਘਰ ਦਾ ਰੱਖਿਆ ਨੀਂਹ ਪੱਥਰ - ਸੁੰਦਰਤਾ ਵਿਲੱਖਣ
ਗੁਰਦਾਸਪੁਰ: ਜ਼ਿਲ੍ਹੇ ਦੇ ਸੁੰਦਰੀਕਰਨ ਲਈ ਤੇ ਸ਼ਹਿਰ ਨੂੰ ਨਵੀਂ ਦਿੱਖ ਦੇਣ ਲਈ ਗੁਰਦਾਸਪੁਰ ਦੇ ਹਨੂੰਮਾਨ ਚੌਂਕ ਵਿੱਚ 40 ਲੱਖ ਰੁਪਏ ਦੀ ਲਾਗਤ ਨਾਲ ਬਣਾਏ ਜਾਣ ਵਾਲੇ ਕਲਾਕ ਟਾਵਰ ਦਾ ਨੀਂਹ ਪੱਥਰ ਰੱਖਿਆ ਗਿਆ ਹੈ। ਇਸ ਮੌਕੇ ਬਲਜੀਤ ਸਿੰਘ ਪਾਹੜਾ ਅਤੇ ਉਹਨਾਂ ਨੇ ਭਰਾ ਕੇਪੀ ਪਾਹੜਾ ਨੇ ਕਿਹਾ ਕਿ ਗੁਰਦਾਸਪੁਰ ਦੇ ਹਨੂੰਮਾਨ ਚੌਂਕ ’ਚ 40 ਲੱਖ ਰੁਪਏ ਦੀ ਲਾਗਤ ਨਾਲ ਕਲਾਕ ਟਾਵਰ (ਘੰਟਾ ਘਰ) ਬਣਾਇਆ ਜਾ ਰਿਹਾ ਹੈ ਜਿਸ ਦੀ ਉਚਾਈ 60 ਫੁੱਟ ਹੋਵੇਗੀ ਅਤੇ ਇਸ ਦੀ ਸੁੰਦਰਤਾ ਵਿਲੱਖਣ ਹੋਵੇਗੀ। ਉਹਨਾਂ ਕਿਹਾ ਕਿ 2 ਮਹੀਨੇ ਦੇ ਕਰੀਬ ਇਸ ਟਾਵਰ ਨੂੰ ਬਣਾ ਕੇ ਗੁਰਦਾਸਪੁਰ ਦੀ ਜਨਤਾ ਨੂੰ ਸਮਰਪਿਤ ਕਰ ਦਿੱਤਾ ਜਵੇਗਾ।