ਕੋਰੋਨਾ ਦੀਆਂ ਹਦਾਇਤਾਂ ਮੁਤਾਬਕ ਕੰਮ ਕਰ ਰਹੇ ਹਨ ਸ਼ਮਸ਼ਾਨ ਘਾਟ - ਕੋਰੋਨਾ ਦੀ ਰਫ਼ਤਾਰ
ਜਲੰਧਰ: ਪੂਰੇ ਦੇਸ਼ ਵਿੱਚ ਵਧਦੀ ਕੋਰੋਨਾ ਦੀ ਰਫ਼ਤਾਰ ਕਰ ਕੇ ਹਾਲਾਤ ਫਿਰ ਪਿਛਲੇ ਸਾਲ ਵਾਂਗ ਹੋ ਗਏ ਹਨ। ਪ੍ਰਸ਼ਾਸਨ ਵੱਲੋਂ ਆਉਣ ਵਾਲੀਆਂ ਹਰ ਦਿੱਕਤਾਂ ਦਾ ਸਾਹਮਣਾ ਕਰਨ ਲਈ ਆਪਣੀਆਂ ਤਿਆਰੀਆਂ ਪੂਰੀਆਂ ਕੀਤੀਆਂ ਜਾ ਰਹੀਆਂ ਹਨ। ਇਸੇ ਵਿੱਚ ਹੀ ਇੱਕ ਅਹਿਮ ਰੋਲ ਸ਼ਮਸ਼ਾਨ ਘਾਟਾਂ ਦਾ ਵੀ ਹੁੰਦਾ ਹੈ। ਉਥੇ ਹੀ ਜਲੰਧਰ ਵਿੱਚ ਜਦੋਂ ਇਸ ਸਬੰਧੀ ਜਾਇਜ਼ਾ ਲਿਆ ਤਾਂ ਇਹ ਗੱਲ ਸਾਫ਼ ਹੋ ਗਈ ਕਿ ਹਾਲਾਂਕਿ ਰੱਬ ਨਾ ਕਰੇ ਐਸੀ ਕੋਈ ਸਥਿਤੀ ਆਵੇ ਕਿ ਇਨ੍ਹਾਂ ਸ਼ਮਸ਼ਾਨਘਾਟਾਂ ਦੀ ਲੋੜ ਪਵੇ, ਪਰ ਫੇਰ ਵੀ ਜੇ ਐਸੇ ਹਾਲਾਤ ਬਣਦੇ ਨੇ ਤਾਂ ਜਲੰਧਰ ਵਿੱਚ ਸ਼ਮਸ਼ਾਨ ਘਾਟਾਂ ਦੀਆਂ ਕਮੇਟੀਆਂ ਵੱਲੋਂ ਪ੍ਰਸ਼ਾਸਨ ਵੱਲੋਂ ਦਿੱਤੀਆਂ ਗਈਆਂ ਕੋਰੋਨਾ ਦੀਆਂ ਗਾਈਡਲਾਈਸ ਦੀ ਪੂਰੀ ਪਾਲਣਾਂ ਕੀਤਾ ਜਾ ਰਹੀ ਹੈ।