'ਲਿਵਿੰਗ ਵਿਦ ਕੋਵਿਡ-19' ਕਿਤਾਬ ਕੋਰੋਨਾ ਨਾਲ ਜਿਉਣ ਦੀ ਦਿੰਦੀ ਹੈ ਸਿੱਖਿਆ - ਪ੍ਰੋਫੈਸਰ ਰਵਿੰਦਰ ਖਾਈਵਾਲ ਨੇ
ਚੰਡੀਗੜ੍ਹ: ਪੰਜਾਬ ਯੂਨੀਵਰਸਿਟੀ ਦੇ ਵਾਤਾਵਰਣ ਵਿਭਾਗ ਦੇ ਮੁਖੀ ਪ੍ਰੋ. ਸੁਮਨ ਮੋਹਰ ਅਤੇ ਪੀਜੀਆਈ ਦੇ ਐਡੀਸ਼ਨਲ ਪ੍ਰੋਫੈਸਰ ਰਵਿੰਦਰ ਖਾਈਵਾਲ ਨੇ ਕੋਰੋਨਾ ਨੂੰ ਲੈ ਕੇ 'ਲਿਵਿੰਗ ਵਿਦ ਕੋਵਿਡ-19' ਨਾਂਅ ਦੀ ਇੱਕ ਕਿਤਾਬ ਲਿਖੀ ਹੈ। ਇਸ ਕਿਤਾਬ ਦੇ ਰਾਹੀਂ ਦੱਸਿਆ ਗਿਆ ਹੈ ਕਿ ਮਨੁੱਖ ਨੇ ਕਿਸ ਤਰ੍ਹਾਂ ਕੋਰੋਨਾ ਵਾਇਰਸ ਨਾਲ ਆਪਣੀ ਜ਼ਿੰਦਗੀ ਨੂੰ ਹੁਣ ਜਿਉਣਾ ਹੈ। ਇਸ ਕਿਤਾਬ ਦੀ ਘੁੰਡ ਚੁਕਾਈ ਪੰਜਾਬ ਦੇ ਗਵਰਨਰ ਵੀਪੀ ਸਿੰਘ ਬਦਨੌਰ ਨੇ ਕੀਤੀ ਹੈ।