ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਭੇਦਭਰੇ ਹਾਲਤ ’ਚ ਦਰੱਖਤ ਨਾਲ ਲਟਕਦੀ ਮਿਲੀ ਲਾਸ਼ - found hanging
ਫਰੀਦਕੋਟ: ਕਸਬਾ ਗੌਲੇਵਾਲਾ ਦੇ ਖੇਤ ’ਚ ਇੱਕ ਟ੍ਰੈਫਿਕ ਪੁਲਿਸ ਮੁਲਾਜ਼ਮ ਦੀ ਲਾਸ਼ ਦਰੱਖਤ ਦੇ ਨਾਲ ਲਟਕਦੀ ਮਿਲੀ। ਜਾਣਕਾਰੀ ਅਨੁਸਾਰ ਥਾਣਾ ਸਾਦਿਕ ’ਚ ਟ੍ਰੈਫਿਕ ਮੁਲਾਜ਼ਮ ਦੇ ਤੋਰ ’ਤੇ ਡਿਊਟੀ ਕਰ ਰਹੇ ਹਵਲਦਾਰ ਸਤਨਾਮ ਸਿੰਘ ਉਰਫ ਸੱਤਾ ਦੀ ਲਾਸ਼ ਪਿੰਡ ਗੌਲੇਵਾਲਾ ਦੇ ਇੱਕ ਖੇਤ ਵਿੱਚ ਇੱਕ ਦਰੱਖਤ ਨਾਲ ਲਟਕਦੀ ਮਿਲੀ ਅਤੇ ਨਾਲ ਹੀ ਉਸਦਾ ਮੋਟਰਸਾਈਕਲ ਵੀ ਖੜਾ ਸੀ। ਫਿਲਹਾਲ ਪੁਲਿਸ ਵੱਲੋਂ ਲਾਸ਼ ਨੂੰ ਕਬਜ਼ੇ ਚ ਲੈਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮ੍ਰਿਤਕ ਦੇ ਭਰਾ ਸੁਖਦੇਵ ਸਿੰਘ ਨੇ ਦੱਸਿਆ ਕਿ ਉਸਨੂੰ ਗੌਲੇਵਾਲਾ ਪੁਲਿਸ ਚੌਂਕੀ ਤੋਂ ਸੂਚਨਾ ਮਿਲੀ ਸੀ ਜਿਸ ਤੋਂ ਬਾਅਦ ਜਦ ਅਸੀਂ ਮੌਕੇ ’ਤੇ ਪੁਹੰਚੇ ਤਾਂ ਦੇਖਿਆ ਕਿ ਸਤਨਾਮ ਸਿੰਘ ਵੱਲੋਂ ਫਾਹਾ ਲਿਆ ਹੋਇਆ ਸੀ। ਉਸਨੇ ਦੱਸਿਆ ਕਿ ਉਸਦੀ ਥਾਣੇਦਾਰ ਲਈ ਪ੍ਰਮੋਸ਼ਨ ਹੋਣੀ ਸੀ ਜਿਸ ਲਈ ਉਸਨੇ ਟਰੇਨਿਗ ਤੇ ਜਾਣਾ ਸੀ ਪਰ ਇਹ ਭਾਣਾ ਵਰਤ ਗਿਆ। ਉਸਨੇ ਦੱਸਿਆ ਕਿ ਸਤਨਾਮ ਸਿੰਘ ਨੂੰ ਘਰ ਵਿੱਚ ਕਿਸੇ ਤਰਾਂ ਦੀ ਕੋਈ ਪ੍ਰੇਸ਼ਾਨੀ ਨਹੀਂ ਸੀ।