ਪਾਕਿਸਤਾਨੀ ਨਾਗਰਿਕ ਦੀ ਲਾਸ਼ ਅਟਾਰੀ ਸਰਹੱਦੀ ਰਾਹੀਂ ਪਾਕਿਸਤਾਨ ਭੇਜੀ - ਪਾਕਿਸਤਾਨੀ ਨਾਗਰਿਕ ਦੀ ਲਾਸ਼
ਅੰਮ੍ਰਿਤਸਰ: ਅਟਾਰੀ ਵਾਗਹਾ ਸਰਹੱਦ ਦੇ ਰਾਹੀਂ 28 ਜੁਲਾਈ ਨੂੰ ਇੱਕ ਪਾਕਿਸਤਾਨੀ ਨਾਗਰਿਕ ਦੀ ਲਾਸ਼ ਪਾਕਿਸਤਾਨ ਦੇ ਰੇਂਜ਼ਰਾਂ ਹਾਵਾਲੇ ਕੀਤੀ ਗਈ। ਮੱਛੀਆਂ ਫੜ੍ਹਣ ਦੌਰਾਨ ਭਾਰਤੀ ਪਾਣੀਆਂ ਵਿੱਚ ਦਾਖ਼ਲ ਹੋਏ ਅਬਦੁਲ ਕਰੀਮ ਦੀ ਬ੍ਰੇਨ ਹੈਮਰੇਜ਼ ਕਾਰਨ ਗੁਜਰਾਤ ਦੀ ਭੁੱਜ ਜੇਲ੍ਹ ਵਿੱਚ ਮੌਤ ਹੋ ਗਈ ਸੀ। ਉਸ ਦੀ ਮ੍ਰਿਤਕ ਦੇਹ ਨੂੰ ਭਾਰਤ ਵੱਲੋਂ ਪਾਕਿਸਤਨੀ ਅਧਿਕਾਰੀਆਂ ਨੂੰ ਸੌਂਪ ਦਿੱਤਾ ਗਿਆ ਹੈ।