ਆਪ ਆਗੂਆਂ ਨੇ ਛੇਹਰਟੇ ਇਲਾਕੇ ’ਚ ਸੇਵਾ ਕੇਂਦਰ ਦੇ ਬਾਹਰ ਕੀਤਾ ਪ੍ਰਦਰਸ਼ਨ - ਜ਼ਰੂਰੀ ਦਸਤਾਵੇਜ਼
ਅੰਮ੍ਰਿਤਸਰ: ਛੇਹਰਟੇ ਇਲਾਕੇ ਦੇ ਸੇਵਾ ਕੇਂਦਰ ਦੇ ਬਾਹਰ ਆਮ ਆਦਮੀ ਪਾਰਟੀ ਨੇ ਵੱਲੋਂ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਆਪ ਆਗੂਆਂ ਨੇ ਕਿਹਾ ਕਿ ਇਸ ਸੇਵਾ ਕੇਂਦਰ ਦੇ ਬਾਹਰ ਲੋਕ ਸਵੇਰੇ 5 ਵਜੇ ਤੋਂ ਲਾਈਨਾਂ ਲਗਾ ਕੇ ਖੜੇ ਹੋ ਜਾਂਦੇ ਹਨ ਤਾਂ ਕੀ ਜ਼ਰੂਰੀ ਦਸਤਾਵੇਜ਼ ਜਾਰੀ ਕਰਵਾ ਸਕਣ, ਪਰ ਸੇਵਾ ਕੇਂਦਰ ਦੇ ਅਧਿਕਾਰੀਆਂ ਦੀ ਨਾਕਾਮੀ ਸਾਹਮਣੇ ਆ ਰਹੀ ਹੈ ਸੇਵਾ ਕੇਂਦਰ ਦੇ ਵਿੱਚ 4 ਅਧਿਕਾਰੀ ਤਾਇਨਾਤ ਹਨ ਇਸ ਦੇ ਬਾਵਜੂਦ ਵੀ ਦਿਨ ਵਿੱਚ 40 ਲੋਕ ਦਾ ਵੀ ਕੰਮ ਨਹੀਂ ਹੋ ਰਿਹਾ। ਜਦਕਿ ਉਧਰ ਸੇਵਾਂ ਕੇਂਦਰ ਦੇ ਬਾਹਰ ਇੱਕ ਏਜੰਟ ਬੈਠਾਂ ਹੈ ਜੋ ਲੋਕਾਂ ਨੂੰ ਵਧੇਰੇ ਪੈਸੇ ਵਲੂਸ ਕੰਮ ਕਰ ਰਿਹਾ ਹੈ ਜਿਸ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਜਾ ਰਹੀ ਹੈ।