ਆਮ ਆਦਮੀ ਪਾਰਟੀ ਕਰੇਗੀ ਕੈਪਟਨ ਦੀ ਕੋਠੀ ਦਾ ਘਿਰਾਓ - Aam Aadmi Party protest
ਆਮ ਆਦਮੀ ਪਾਰਟੀ ਦੇ ਵਿਧਾਇਕ ਅਮਨ ਅਰੋੜਾ ਨੇ ਈਟੀਵੀ ਭਾਰਤ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਉਨ੍ਹਾਂ ਦੀ ਪਾਰਟੀ ਵੱਲੋਂ ਬਿਜਲੀ ਦਰਾਂ ਦੇ ਵਾਧੇ ਦਾ ਵਿਰੋਧ ਕੀਤਾ ਜਾਵੇਗਾ। ਇਸ ਸਬੰਧੀ 7 ਜਨਵਰੀ ਨੂੰ ਉਹ ਭਗਵੰਤ ਮਾਨ ਦੀ ਅਗਵਾਈ ਹੇਠ ਮੁੱਖ ਮੰਤਰੀ ਦੀ ਕੋਠੀ ਦਾ ਘਿਰਾਓ ਕਰਨਗੇ। ਕੈਪਟਨ ਸਰਕਾਰ 'ਤੇ ਇਸ ਵੇਲੇ ਵਿਰੋਧੀ ਧਿਰ ਨਿਸ਼ਾਨੇ ਵਿੰਨ ਰਹੀਆਂ ਹਨ ਕਿਉਂਕਿ ਬਾਕੀ ਸੂਬਿਆਂ ਵਿੱਚ ਬਿਜਲੀ ਪੰਜਾਬ ਨਾਲੋਂ ਸਸਤੀ ਹੈ।