TET ਅਧਿਆਪਕਾਂ ਨੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਪੁਤਲਾ ਫੂਕਿਆ - sangrur news update
ਟੀਈਟੀ ਪਾਸ ਅਧਿਆਪਕਾ ਵੱਲੋਂ ਪੰਜਾਬ ਦੇ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਦਾ ਅਰਥੀ ਫੂਕ ਮਾਜ਼ਰਾ ਕੀਤਾ ਗਿਆ। ਟੀਈਟੀ ਪਾਸ ਅਧਿਆਪਕਾਂ ਵਿੱਚੋਂ ਮਹਿਲਾਵਾਂ ਨੇ ਵਿਜੇਇੰਦਰ ਸਿੰਗਲਾ ਦੀ ਅਰਥੀ ਦੇ ਕੋਲ ਬੈਠ ਕੇ ਪਿੱਟ ਸਿਆਪਾ ਕੀਤਾ। ਅਧਿਆਪਕਾਂ ਨੇ ਦੱਸਿਆ ਕਿ ਪੂਰੇ ਪੰਜਾਬ ਵਿਚ ਸਿੱਖਿਆ ਮੰਤਰੀ ਵਿਜੇਇੰਦਰ ਸਿੰਗਲਾ ਵਿਰੁੱਧ ਧਰਨਾ ਦਿੱਤਾ ਜਾ ਰਿਹਾ ਹੈ। ਅਧਿਆਪਕਾਂ ਦੀ ਮੰਗ ਹੈ ਕਿ BA ਦੇ ਵਿਚ 55 % ਨੂੰ ਘੱਟ ਕਰ ਕੇ 45 % ਕੀਤਾ ਜਾਵੇ ਅਤੇ ਇਸ ਦੇ ਨਾਲ ਹੀ 37 ਸਾਲ ਦੀ ਉਮਰ ਨੂੰ 42 ਸਾਲ ਕੀਤਾ ਜਾਵੇ ਅਤੇ 15 ਹਜ਼ਾਰ ਆਸਾਮੀਆਂ ਨੂੰ ਤੁਰੰਤ ਭਰਿਆ ਜਾਵੇ।