ਬਰਨਾਲਾ ਜੇਲ ਦੇ ਕੈਦੀ ਦੀ ਪਿੱਠ 'ਤੇ ਲਿਖਿਆ ਅੱਤਵਾਦੀ, ਜੱਜ ਨੂੰ ਸੁਣਾਈ ਹੱਡਬੀਤੀ - Medical
ਮਾਨਸਾ: ਬਰਨਾਲਾ ਦੀ ਜੇਲ ਵਿਚ ਇਕ ਕੈਦੀ (Detainee) ਦੀ ਬੁਰੀ ਤਰ੍ਹਾਂ ਕੁੱਟਮਾਰ ਕਰ ਦਿੱਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ (Terrorists) ਲਿੱਖ ਦਿੱਤਾ ਗਿਆ। ਜੇਲ 'ਚ ਬੰਦ ਕਰਮਜੀਤ ਸਿੰਘ (Karamjit Singh) ਨਾਂ ਦੇ ਕੈਦੀ ਦੀ ਪਿੱਠ 'ਤੇ ਅੱਤਵਾਦੀ ਲਿਖ ਦਿੱਤਾ ਗਿਆ। ਇਸ ਘਟਨਾ ਨੇ ਜੇਲ ਦੇ ਪ੍ਰਬੰਧਾਂ 'ਤੇ ਸਵਾਲ ਖੜ੍ਹੇ ਕੀਤੇ ਹਨ। ਕੈਦੀ ਆਪਣੇ ਕੇਸ ਦੀ ਸੁਣਵਾਈ ਲਈ ਮਾਨਸਾ ਦੀ ਅਦਾਲਤ (Court of Mansa) 'ਚ ਪਹੁੰਚਿਆ ਸੀ। ਤਸ਼ੱਦਦ ਦੀ ਕਹਾਣੀ ਸੁਣਾਉਣ ਤੋਂ ਬਾਅਦ ਮਾਨਸਾ ਦੀ ਅਦਾਲਤ ਨੇ ਬਰਨਾਲਾ ਅਦਾਲਤ ਨੂੰ ਪੀੜਤ ਦਾ ਮੈਡੀਕਲ (Medical) ਕਰਵਾਉਣ ਦੇ ਹੁਕਮ ਜਾਰੀ ਕੀਤੇ ਹਨ। ਕੈਦੀ ਕਰਮਜੀਤ ਸਿੰਘ ਨੇ ਦੱਸਿਆ ਕਿ ਸੁਪਰਡੈਂਟ ਬਲਵੀਰ ਸਿੰਘ ਤੇ ਹੌਲਦਾਰ ਜਗਰੂਪ ਸਿੰਘ ਅਤੇ ਡਿਪਟੀ ਗੁਰਦੇਵ ਸਿੰਘ ਤੇ ਕੁਝ ਹੋਰ ਜੇਲ ਅਧਿਕਾਰੀਆਂ ਵਲੋਂ ਉਸ ਨਾਲ ਕੁੱਟਮਾਰ ਕੀਤੀ ਗਈ ਅਤੇ ਉਸ ਦੀ ਪਿੱਠ 'ਤੇ ਅੱਤਵਾਦੀ ਲਿੱਖ ਦਿੱਤਾ ਗਿਆ। ਕਰਮਜੀਤ ਨੇ ਅੱਗੇ ਦੱਸਿਆ ਕਿ ਉਸ ਨੂੰ ਸਿਰਫ ਇਸ ਲਈ ਕੁੱਟਿਆ ਗਿਆ ਕਿਉਂਕਿ ਜੇਲ ਵਿਚ ਕੈਦੀਆਂ ਨੂੰ ਮਿਲਣ ਵਾਲੇ ਅਧਿਕਾਰ ਉਨ੍ਹਾਂ ਨੂੰ ਨਹੀਂ ਮਿਲ ਰਹੇ ਸਨ, ਜਿਸ ਦੀ ਉਸ ਨੇ ਆਵਾਜ਼ ਚੁੱਕੀ ਸੀ ਤੇ ਇਸੇ ਆਵਾਜ਼ ਚੁੱਕਣ ਕਾਰਣ ਉਸ ਨਾਲ ਕੁੱਟਮਾਰ ਕੀਤੀ ਗਈ ਹੈ।