ਤਰੁਣ ਚੁੱਘ ਨੇ ਲਪੇਟੇ 'ਚ ਲਈ ਕਾਂਗਰਸ ਸਰਕਾਰ - 2022 ਦੀਆਂ ਵਿਧਾਨ ਸਭਾ ਚੋਣਾਂ
2022 ਦੀਆਂ ਵਿਧਾਨ ਸਭਾ ਚੋਣਾਂ ਦਾ ਸਮਾਂ ਜਿਵੇਂ-ਜਿਵੇਂ ਨੇੜੇ ਆ ਰਿਹਾ ਹੈ ਓਵੇਂ ਹੀ ਸਿਆਸੀ ਅਖਾੜਾ ਭਖਣਾ ਸ਼ੁਰੂ ਹੋ ਗਿਆ ਹੈ ਅਤੇ ਹਰ ਇੱਕ ਸਿਆਸੀ ਲੀਡਰ ਇੱਕ ਦੂਜੀ ਪਾਰਟੀ 'ਤੇ ਤਿੱਖੇ ਹਮਲੇ ਕਰ ਰਿਹਾ ਹੈ। ਇੱਕ ਪਾਸੇ ਵਿਧਾਨ ਸਭਾ ਚੋਣਾਂ ਤੇ ਦੂਜੇ ਪਾਸੇ ਕਿਸਾਨੀ ਅੰਦੋਲਨ ਸਿਖਰਾਂ 'ਤੇ ਹੈ ਜਿਸਨੂੰ ਲੈਕੇ ਹਰ ਪਾਰਟੀ ਆਪਣੀਆਂ ਸਿਆਸੀ ਰੋਟੀਆਂ ਸੇਕਣ 'ਚ ਲੱਗੀ ਹੈ ਪੰਜਾਬ ਭਾਜਪਾ ਦੇ ਸਾਬਕਾ ਪ੍ਰਧਾਨ ਤਰੁਣ ਚੱੁਘ ਨੇ ਕਾਂਗਰਸ ਸਰਕਾਰ ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਕਿਸਾਨੀ ਅੰਦੋਲਨ ਚ ਕਾਂਗਰਸ ਨੇ ਆਪਣੇ ਬੰਦੇ ਭੇਜਕੇ ਗੱਡੀਆਂ ਨੂੰ ਅੱਗਾਂ ਲਗਵਾਈਆਂ ਹਨ ਨਾਲ ਹੀ ਕਿਹਾ ਕਿ ਪੰਜਾਬ ਦੀ ਸਥਿਤੀ ਖਰਾਬ ਕਰਨ ਲਈ ਕਾਂਗਸ ਸਰਕਾਰ ਹੀ ਜ਼ਿੰਮੇਵਾਰ ਹੈ।