Sweepers strike: ਵਪਾਰ ਮੰਡਲ ਨੇ ਨਗਰ ਕੌਂਸਲ ਅੱਗੇ ਲਾਈ ਗੁਹਾਰ - Chamber of Commerce appeals
ਰੂਪਨਗਰ: ਸੂਬੇ ਭਰ ’ਚ ਸਫਾਈ ਸੇਵਕਾਂ ਦੀ ਹੜਤਾਲ (Sweepers strike) ਦੇ ਕਾਰਨ ਸ਼ਹਿਰ ’ਚ ਕੂੜੇ ਲੱਗ ਗਏ ਹਨ। ਉਥੇ ਹੀ ਰੂਪਨਗਰ ਵਿੱਚ ਵੀ ਵਪਾਰ ਮੰਡਲ ਪ੍ਰਧਾਨ ਅਤੇ ਦੁਕਾਨਦਾਰ ਨਗਰ ਕੌਂਸਲ ਪ੍ਰਧਾਨ ਸੰਜੇ ਵਰਮਾ ਨੂੰ ਮਿਲੇ ਤੇ ਇਸ ਦਾ ਕੋਈ ਢੁੱਕਵਾਂ ਹੱਲ ਕਰਨ ਦੀ ਬੇਨਤੀ ਕੀਤੀ। ਨਗਰ ਕੌਂਸਲ ਦੇ ਪ੍ਰਧਾਨ ਸੰਜੇ ਵਰਮਾ ਨੂੰ ਮਿਲਦੇ ਹੋਏ ਵਪਾਰ ਮੰਡਲ ਪ੍ਰਧਾਨ ਪਰਵਿੰਦਰਪਾਲ ਸਿੰਘ ਬਿੰਟਾ ਅਤੇ ਸਮੂਹ ਦੁਕਾਨਦਾਰਾਂ ਨੇ ਆਪਣੀ ਸਮੱਸਿਆ ਜ਼ਾਹਰ ਕਰਦਿਆਂ ਦੱਸਿਆ ਹੈ ਕਿ ਬਾਜ਼ਾਰ ਦੇ ਵਿੱਚ ਗੰਦਗੀ ਦੇ ਕਾਰਨ ਉਨ੍ਹਾਂ ਦਾ ਕੰਮਕਾਰ ਪੂਰੀ ਤਰ੍ਹਾਂ ਪ੍ਰਭਾਵਿਤ ਹੋ ਚੁੱਕਿਆ ਹੈ। ਉਨ੍ਹਾਂ ਨੇ ਨਗਰ ਕੌਂਸਲ ਦੇ ਪ੍ਰਧਾਨ ਤੋਂ ਮੰਗ ਕੀਤੀ ਹੈ ਕਿ ਉਹ ਸਫਾਈ ਸੇਵਕਾਂ ਦੇ ਨਾਲ ਰਾਬਤਾ ਕਾਇਮ ਕਰਕੇ ਇਸ ਸਮੱਸਿਆ ਦਾ ਕੋਈ ਢੁੱਕਵਾਂ ਹੱਲ ਕੱਢਣ।