ਅਗਾਉਂ ਜਮਾਨਤ ਰੱਦ ਕਰਨ ਦੀ ਪਟੀਸ਼ਨ 'ਤੇ ਸੁਮੇਧ ਸੈਣੀ ਦੇ ਵਕੀਲ ਨਹੀਂ ਦਾਖਲ ਕਰ ਸਕੇ ਜਵਾਬ - Balwant Multani kidnapping & murder case
ਚੰਡੀਗੜ੍ਹ: ਬਲਵੰਤ ਮੁਲਤਾਨੀ ਕਿਡਨੈਪਿੰਗ ਤੇ ਕਤਲ ਮਾਮਲੇ 'ਚ ਦੋਸ਼ਾਂ ਦਾ ਸਾਹਮਣਾ ਕਰ ਰਹੇ ਸੁਮੇਧ ਸੈਣੀ ਦੀਆਂ ਮੁਸ਼ਕਲਾ ਵੱਧਦੀਆਂ ਜਾ ਰਹੀਆਂ ਹਨ। ਡੀਜੀਪੀ ਦੀ ਅਗਾਉਂ ਜਮਾਨਤ ਨੂੰ ਲੈ ਪੰਜਾਬ ਸਰਕਾਰ ਵੱਲੋਂ ਪੰਜਾਬ ਤੇ ਹਰਿਆਣਾ ਹਾਈਕੋਰਟ 'ਚ ਪਟੀਸ਼ਨ ਦਾਖਲ ਕੀਤੀ ਗਈ ਸੀ। ਇਸ ਪਟੀਸ਼ਨ ਦੇ ਸਬੰਧ ' ਸੁਮੇਧ ਸੈਣੀ ਦੇ ਵਕੀਲ ਨੂੰ ਜਵਾਬ ਦਾਖਲ ਕਰਨ ਦਾ ਸਮਾਂ ਦਿੱਤਾ ਗਿਆ ਸੀ। ਅਡਿਸ਼ਨਲ ਜ਼ਿਲ੍ਹਾ ਸੈਸ਼ਨ ਜੱਜ ਦੀ ਅਦਾਲਤ 'ਚ ਸੁਣਵਾਈ ਦੇ ਦੌਰਾਨ ਸੈਣੀ ਦੇ ਵਕੀਲ ਆਪਣਾ ਜਵਾਬ ਨਹੀਂ ਦਾਖਲ ਕਰ ਸਕੇ। ਉਨ੍ਹਾਂ ਆਪਣਾ ਜਵਾਬ ਦਾਖਲ ਕਰ ਲਈ ਹੋਰ ਸਮੇਂ ਦੀ ਮੰਗ ਕੀਤੀ ਹੈ। ਅਦਾਲਤ ਵੱਲੋਂ ਇਸ ਮਾਮਲੇ ਦੀ ਅਗਲੀ ਸੁਣਵਾਈ 19 ਨਵੰਬਰ ਨੂੰ ਹੋਵੇਗੀ। ਪਟੀਸ਼ਨਕਰਤਾ ਵੱਲੋਂ ਹਾਈਕੋਰਟ 'ਚ ਦਾਖਲ ਕੀਤੀ ਗਈ ਪਟੀਸ਼ਨ 'ਚ ਕਿਹਾ ਗਿਆ ਹੈ ਕਿ ਇਸ ਮਾਮਲੇ ਦੀ ਜਾਂਚ ਦੇ ਦੌਰਾਨ ਸੈਣੀ ਨੂੰ ਮਹਿਜ਼ ਮੈਡੀਕਲ ਐਮਰਜੈਂਸੀ ਦੌਰਾਨ ਹੀ ਅਗਾਉਂ ਜਮਾਨਤ ਦੇਣ ਦੇ ਨਿਰਦੇਸ਼ ਜਾਰੀ ਕੀਤੇ ਗਏ ਸਨ। ਉਨ੍ਹਾਂ ਸੈਣੀ 'ਤੇ ਬਿਨਾਂ ਦੱਸੇ ਸ਼ਹਿਰ ਤੋਂ ਬਾਹਰ ਜਾਣ ਤੇ ਅਦਾਲਤ ਦੇ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਲਾਏ। ਪਟੀਸ਼ਨਕਰਤਾ ਨੇ ਸੈਣੀ ਨੂੰ ਧਾਰਾ 364,201,334,330,219,120 ਬੀ ਤਹਿਤ ਦਿੱਤੀ ਗਈ ਅਗਾਉਂ ਜਮਾਨਤ ਰੱਦ ਕੀਤੇ ਜਾਣ ਦੀ ਮੰਗ ਕੀਤੀ ਹੈ।