ਜੇਲ੍ਹਾਂ 'ਚ ਡਾਕਟਰਾਂ ਦੀ ਭਰਤੀ ਸਬੰਧੀ ਸਵਾਲਾਂ ਤੋਂ ਭੱਜੇ ਰੰਧਾਵਾ - Cabinet Minister Sukhjinder Singh Randhawa
ਚੰਡੀਗੜ੍ਹ: ਪੰਜਾਬ ਭਵਨ ਵਿੱਚ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਦੇ ਨਾਲ ਬੈਠਕ ਵਿੱਚ ਸ਼ਾਮਲ ਹੋਣ ਤੋਂ ਬਾਅਦ ਕੈਬਿਨੇਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਜਾਣਕਾਰੀ ਦਿੰਦਿਆਂ ਕਿਹਾ ਕਿ ਸੂਬੇ 'ਚ ਏਪੈਕਸ ਬੈਂਕ ਬਣਨ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸੂਬੇ ਵਿੱਚ ਸਹਿਰਾਕੀ ਬੈਂਕਾਂ ਦੀਆਂ ਅੱਠ ਸੌ ਇੱਕ ਬ੍ਰਾਂਚ ਹਨ, ਜਿਨ੍ਹਾਂ ਵਿੱਚੋਂ ਕੁਝ ਲਾਭ ਵਿੱਚ ਹਨ ਤੇ ਕੁਝ ਘਾਟੇ 'ਚ ਜਾ ਰਹੀਆਂ ਹਨ। ਈਟੀਵੀ ਭਾਰਤ ਵੱਲੋਂ ਜੇਲਾਂ ਵਿੱਚ ਡਾਕਟਰਾਂ ਦੀ ਭਰਤੀ ਕਰਨ ਦਾ ਸਵਾਲ ਪੱਛੇ ਜਾਣ 'ਤੇ ਸੁਖਜਿੰਦਰ ਸਿੰਘ ਰੰਧਾਵਾ ਨੇ ਜਵਾਬ ਤੋਂ ਪਾਸਾ ਵੱਟ ਲਿਆ। ਉਨ੍ਹਾਂ ਸਿਰਫ ਐਨਾ ਹੀ ਕਿਹਾ ਕਿ ਮੀਡੀਆ ਕੀਤੇ ਭਰਤੀ ਬੰਦ ਹੀ ਨਾ ਕਰਵਾ ਦੇਵੇ।