ਸੁਖਬੀਰ ਮਜੀਠੀਆ ਨੇ ਟਾਵਰ ’ਤੇ ਚੜ੍ਹੇ ਅਧਿਆਪਕ ਨਾਲ ਕੀਤੀ ਗੱਲ, ਦਿੱਤਾ ਇਹ ਭਰੋਸਾ - Vocational teacher Protest
ਚੰਡੀਗੜ੍ਹ: ਆਪਣੀਆਂ ਮੰਗਾਂ ਨੂੰ ਲੈ ਕੇ ਸੈਕਟਰ 4 ਸਥਿਤ ਐਮਐਲਏ ਹਾਸਟਲ ਦੇ ਨੇੜੇ ਬਣੇ ਮੋਬਾਇਲ ਟਾਵਰ ’ਤੇ ਵੋਕੇਸ਼ਨਲ ਅਧਿਆਪਕ (Vocational teacher Protest) ਚੜ੍ਹਿਆ ਹੋਇਆ ਹੈ। ਜਿਸਨੂੰ ਹੇਠਾਂ ਲਿਆਉਣ ਲਈ ਚੰਡੀਗੜ੍ਹ ਪੁਲਿਸ ਅਤੇ ਸਿਵਲ ਡਿਫੇਂਸ ਵੱਲੋਂ ਲਗਾਤਾਰ ਕੋਸ਼ਿਸਾਂ ਕੀਤੀਆਂ ਜਾ ਰਹੀਆਂ ਹਨ। ਟਾਵਰ ’ਤੇ ਚੜਿਆ ਹੋਇਆ ਵਿਅਕਤੀ ਖੁਦ ਨੂੰ ਅੱਗ ਲਗਾਉਣ ਦੀ ਧਮਕੀ ਦੇ ਰਿਹਾ ਹੈ। ਦੂਜੇ ਪਾਸੇ ਸ਼੍ਰੋਮਣੀ ਅਕਾਲੀ ਦਲ (shiromani akali dal ਦੇ ਆਗੂਆਂ ਵੱਲੋਂ ਟਾਵਰ ’ਤੇ ਚੜੇ ਅਧਿਆਪਕ ਦੇ ਨਾਲ ਗੱਲ ਕੀਤੀ। ਅਧਿਆਪਕ ਨੇ ਆਪਣੀਆਂ ਮੰਗਾਂ ਅਕਾਲੀ ਦਲ ਦੇ ਆਗੂਆਂ ਨੂੰ ਦੱਸੀ। ਅਕਾਲੀ ਆਗੂਆਂ ਨੇ ਅਧਿਆਪਕ ਦੀਆਂ ਮੰਗਾਂ ਨੂੰ ਸੀਐੱਮ ਤੱਕ ਪਹੁੰਚਾਉਣ ਦਾ ਭਰੋਸਾ ਦਿੱਤਾ।