ਬਿਨਾਂ ਪੇਪਰ ਲਏ ਪਾਸ ਕਰਨ ਦੇ ਫੈਸਲੇ ਤੋਂ ਵਿਦਿਆਰਥੀ ਨਾ-ਖੁਸ਼ - ਕੋਰੋਨਾ ਮਹਾਂਮਾਰੀ
ਜਲੰਧਰ: ਵਿਸ਼ਵ ਭਰ ’ਚ ਇੱਕ ਵਾਰ ਫਿਰ ਤੋਂ ਕੋਰੋਨਾ ਮਹਾਂਮਾਰੀ ਦਾ ਪ੍ਰਕੋਪ ਲਗਾਤਾਰ ਵਧਦਾ ਹੀ ਜਾ ਰਿਹਾ ਹੈ ਜਿਸ ਕਾਰਨ ਸਰਕਾਰਾਂ ਨੇ ਵੀ ਸਖਤੀ ਕਰਨੀ ਸ਼ੁਰੂ ਕਰ ਦਿੱਤੀ ਹੈ। ਉਥੇ ਹੀ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਸਰਕਾਰ ਨੇ ਪੰਜਵੀਂ ,ਦਸਵੀਂ ਅਤੇ ਬਾਰ੍ਹਵੀਂ ਦੀਆਂ ਪ੍ਰੀਖਿਆਵਾਂ ਨੂੰ ਰੱਦ ਕਰਨ ਦਾ ਫ਼ੈਸਲਾ ਲਿਆ ਗਿਆ ਹੈ ਅਤੇ ਬਿਨਾਂ ਪ੍ਰੀਖਿਆਵਾਂ ਦੇ ਹੀ ਵਿਦਿਆਰਥੀਆਂ ਨੂੰ ਪਾਸ ਕਰਨ ਦਾ ਫ਼ੈਸਲਾ ਲਿਆ ਗਿਆ ਹੈ। ਉੱਥੇ ਕੁਝ ਬੱਚਿਆਂ ’ਚ ਸਰਕਾਰ ਦੇ ਇਸ ਫ਼ੈਸਲੇ ਨੂੰ ਲੈਕੇ ਖੁਸ਼ੀ ਪਾਈ ਜਾ ਰਹੀ ਹੈ ਪਰ ਜਿਹੜੇ ਬੱਚੇ ਦਿਨ ਰਾਤ ਪੜਾਈ ਕਰ ਮਿਹਨਤ ਕਰ ਰਹੇ ਹਨ ਉਹ ਸਰਕਾਰ ਦੇ ਇਸ ਫੈਸਲਾ ਤੋਂ ਨਾ-ਖੁਸ਼ ਹਨ।