ਪੰਜਾਬੀ ਯੂਨੀਵਰਸਿਟੀ ਦੇ ਫੀਸ ਜਮ੍ਹਾ ਕਰਵਾਉਣ ਦੇ ਫੈਸਲੇ ਵਿਰੁੱਧ ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ - ਵਿਦਿਆਰਥੀਆਂ ਨੇ ਕੀਤਾ ਪ੍ਰਦਰਸ਼ਨ
ਪਟਿਆਲਾ : ਕੋਰੋਨਾ ਕਾਰਨ ਦੇਸ਼ ਵਿੱਚ ਚਲ ਰਹੀ ਤਾਲਾਬੰਦੀ ਦੌਰਾਨ ਪੰਜਾਬੀ ਯੂਨੀਵਰਿਸਟੀ ਨੇ ਵਿਦਿਆਰਥੀਆਂ ਨੂੰ 8 ਜੂਨ ਤੱਕ ਫੀਸਾਂ ਜਮ੍ਹਾਂ ਕਰਵਾਉਣ ਦਾ ਹੁਕਮ ਦਿੱਤਾ ਹੈ। ਯੂਨੀਵਰਿਸਟੀ ਦੇ ਇਸ ਫੈਸਲੇ ਨੂੰ ਲੈ ਕੇ ਵਿਦਿਆਰਥੀਆਂ ਰੋਸ ਜਾਹਿਰ ਕੀਤਾ ਹੈ। ਐੱਸਐੱਫਆਈ , ਏਆਈਐੱਸਐੱਫ, ਪੀਐੱਸਯੂ, ਪੀਐੱਸਯੂ (ਲਲਕਾਰ), ਡੀਐੱਸਓ ਅਤੇ ਪੀਆਰਐੱਸਯੂ ਨੇ ਯੂਨੀਵਰਸਿਟੀ ਦੇ ਵੀਸੀ ਦਫ਼ਤਰ ਸਾਹਮਣੇ ਜ਼ੋਰਦਾਰ ਰੋਸ ਪ੍ਰਦਰਸ਼ਨ ਕੀਤਾ ਅਤੇ ਯੂਨੀਵਰਿਸਟੀ ਪ੍ਰਸ਼ਾਸਨ ਨੂੰ ਇਸ ਫੈਸਲੇ ਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।