ਪੰਜਾਬ ਸਰਕਾਰ ਖਿਲਾਫ ਸਟੂਡੈਂਟ ਯੂਨੀਅਨ ਨੇ ਲਗਾਇਆ ਧਰਨਾ, ਕੀਤੀ ਨਾਅਰੇਬਾਜ਼ੀ - PROTEST AGAINST PUNJAB GOVERNMENT
ਸ੍ਰੀ ਮੁਕਤਸਰ ਸਾਹਿਬ: ਕੋਟਕਪੂਰਾ ਰੋਡ ’ਤੇ ਸਟੂਡੈਂਟ ਯੂਨੀਅਨ (Student union protest) ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਇਸ ਦੌਰਾਨ ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਪੰਜਾਬ ਸਰਕਾਰ ਨੌਜਵਾਨਾਂ ਨੂੰ ਸਰਕਾਰੀ ਨੌਕਰੀਆਂ ਦੇਣ ਦੇ ਵੱਡੇ-ਵੱਡੇ ਦਾਅਵੇ ਕਰਦੀ ਹੈ ਪਰ ਦੂਜੇ ਪਾਸੇ ਪੰਜਾਬ ਪੁਲਿਸ ਦੀ ਭਰਤੀ ਦੇ ਲਿਖਤੀ ਟੈਸਟ ਦੇ ਨਤੀਜੇ ਲਈ ਲਿਸਟਾਂ ਚ ਆਈਆਂ ਖਾਮੀਆਂ ਕਾਰਨ ਨੌਜਵਾਨਾਂ ਨੂੰ ਖੱਜਲ ਕੀਤਾ ਜਾ ਰਿਹਾ ਹੈ ਜਿਸ ਕਾਰਨ ਨੌਜਵਾਨਾਂ ਵੱਲੋਂ ਰੋਸ ਪ੍ਰਦਰਸ਼ਨ ਕੀਤਾ ਗਿਆ। ਪ੍ਰਦਰਸ਼ਨਕਾਰੀਆਂ ਦਾ ਕਹਿਣਾ ਹੈ ਕਿ ਲਿਸਟਾਂ ਚ ਆਈਆਂ ਖਾਮੀਆਂ ਕਾਰਨ ਨੌਜਵਾਨਾਂ ਦਾ ਭਵਿੱਖ ਖਤਰੇ ਚ ਹੈ ਜਿਸ ਕਾਰਨ ਇਸ ਪ੍ਰੀਖਿਆ ਦਾ ਟ੍ਰਾਇਲ ਓਪਨ ਚ ਹੋਣਾ ਚਾਹੀਦਾ ਹੈ ਇਸਦੀ ਉਹ ਮੰਗ ਕਰਦੇ ਹਨ।