ਪਾਵਰਕਾਮ ਦੇ ਪੱਕੇ ਕਾਮਿਆਂ ਵੱਲੋ ਸੰਘਰਸ਼ ਤੇਜ਼
ਹੁਸ਼ਿਆਰਪੁਰ: ਪਾਵਰਕਾਮ ਐਂਡ ਟ੍ਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਨੇ ਐੱਚ ਬੀ ਤੇ ਸੀ.ਐੱਚ.ਡਬਲਿਊ ਠੇਕਾ ਕਾਮਿਆਂ ਨੇ ਸਰਕਾਰ ਤੋਂ ਮੰਗ ਕੀਤੀ ਕੇ ਬਿਨਾਂ ਸ਼ਰਤ ਠੇਕਾ ਕਾਮਿਆਂ ਨੂੰ ਵਿਭਾਗਾਂ ਵਿਚ ਲੈ ਕੇ ਰੈਗੂਲਰ ਕੀਤਾ ਜਾਵੇ। ਪ੍ਰੈੱਸ ਨੂੰ ਬਿਆਨ ਜਾਰੀ ਕਰਦਿਆਂ ਸਰਕਲ ਪ੍ਰਧਾਨ ਸ਼ੇਰ ਸਿੰਘ ਦੱਸਿਆ ਕਿ ਪੰਜਾਬ ਸਰਕਾਰ ਅਤੇ ਪਾਵਰਕੌਮ ਦੀ ਮੈਨੇਜਮੈਂਟ ਗ਼ਲਤ ਨੀਤੀਆਂ ਪਾਲਸੀਆਂ ਦੇ ਕਾਰਨ ਠੇਕਾ ਕਾਮਿਆਂ ਨੂੰ ਭਰਤੀ ਕਰ ਉਨ੍ਹਾਂ ਦਾ ਅੰਨ੍ਹਾ ਸ਼ੋਸ਼ਣ ਕਰ ਰਹੀ ਹੈ।ਠੇਕਾ ਕਾਮਿਆਂ ਨੂੰ ਪੱਕੇ ਕੀਤਾ ਜਾਵੇਗਾ ਪਰ ਚਾਰ ਸਾਲ ਉਪਰ ਬੀਤ ਜਾਣ ਤੋਂ ਬਾਅਦ ਵੀ ਠੇਕਾ ਕਾਮਿਆਂ ਨੂੰ ਪੱਕੇ ਨਹੀਂ ਕੀਤਾ ਜਾ ਰਿਹਾ ਸਗੋਂ ਨਵੇਂ ਕਾਨੂੰਨ ਲਿਆ ਕੇ ਆਊਟਸੋਰਸਿੰਗ ਦੀ ਗਿਣਤੀ ਨੂੰ ਬਾਹਰ ਕੱਢਣ ਦੀਆਂ ਕੋਸ਼ਿਸ਼ਾਂ ਸਰਕਾਰ ਵੱਲੋਂ ਕੀਤੀਆਂ ਜਾ ਰਹੀਆਂ ਹਨ।