ਸੁਜਾਨਪੁਰ: ਗਲੀਆਂ ਨਾਲੀਆਂ ਨੂੰ ਲੈ ਕੇ ਲੋਕ ਕੱਟ ਰਹੇ ਨੇ ਨਰਕ ਭਰੀ ਜ਼ਿੰਦਗੀ - Assembly constituency Sujanpur
ਪਠਾਨਕੋਟ: ਦੇਸ਼ ਤਰੱਕੀ ਦੀ ਰਾਹ 'ਤੇ ਚੱਲ ਰਿਹਾ ਹੈ, ਦੇਸ਼ ਵਿੱਚ ਵਿਕਾਸ ਹੋ ਰਿਹਾ ਹੈ। ਸੱਤਾਧਾਰੀ ਪਾਰਟੀਆਂ ਦੇ ਆਗੂਆਂ ਅਜਿਹੇ ਨਾਅਰੇ ਲਗਾਉਂਦੇ ਥੱਕਦੇ ਨਹੀਂ ਪਰ ਹਕੀਕਤ ਕੁਝ ਹੋਰ ਹੈ। ਹਲਕਾ ਸੁਜਾਨਪੁਰ ਦੇ ਪਿੰਡ ਕਲੇਰੀ ਵਿਖੇ ਦੇ ਲੋਕ ਗਲੀਆਂ ਨਾਲੀਆਂ ਨੂੰ ਤਰਸ ਰਹੇ ਹਨ। ਜਗ੍ਹਾਂ-ਜਗ੍ਹਾਂ ਗਲੀਆਂ ਨਾਲੀਆਂ ਟੁੱਟੀਆਂ ਹੋਈਆ ਹਨ ਅਤੇ ਨਾਲੀਆਂ ਦਾ ਗੰਦਾ ਪਾਣੀ ਸੜਕਾਂ ਉਪਰ ਆ ਜਾਂਦਾ ਹੈ, ਜਿੱਥੇ ਲੋਕਾਂ ਨੂੰ ਇਸ ਗੰਦੇ ਪਾਣੀ ਕਾਰਨ ਬਿਮਾਰੀ ਦਾ ਖਤਰਾ ਸਤ੍ਹਾ ਰਿਹਾ ਹੈ, ਉੱਥੇ ਹੀ ਇਹ ਪਾਣੀ ਲੋਕਾਂ ਦੇ ਘਰਾਂ ਦੀਆ ਦੀਵਾਰਾਂ ਵਿੱਚ ਵੀ ਤਰੇੜਾ ਪਾ ਚੁੱਕਿਆ ਹੈ। ਲੋਕਾਂ ਨੇ ਨਗਰ ਕੌਂਸਲ ਅੱਗੇ ਗੁਹਾਰ ਲਗਾਈ ਹੈ ਕਿ ਇਸ ਵੱਲ ਧਿਆਨ ਦਿੱਤਾ ਜਾਵੇ ਤਾਂ ਕਿ ਉਹ ਇਸ ਗੰਦਗੀ ਤੋਂ ਬਚ ਸਕਣ। ਉੱਥੇ ਹੀ ਦੂਜੇ ਪਾਸੇ ਨਗਰ ਕੌਂਸਲ ਦੇ ਕੌਂਸਲਰ ਦਾ ਕਹਿਣਾ ਹੈ ਕਿ ਇਨ੍ਹਾਂ ਗਲੀਆਂ ਦੇ ਟੈਂਡਰ ਲਗਾ ਦਿੱਤੇ ਹਨ। ਜਲਦ ਬਣਾ ਦਿੱਤੀਆਂ ਜਾਣਗੀਆਂ।